ਨਵੀਂ ਦਿੱਲੀ, 19 ਫਰਵਰੀ
ਭਾਰਤ ਨੇ ਅੱਜ ਐਂਟੀ-ਟੈਂਕ ਗਾਈਡਿਡ ਮਿਜ਼ਾਈਲ ਪ੍ਰਣਾਲੀ ਦਾ ਅੱਜ ਸਫਲ ਪ੍ਰੀਖਣ ਕੀਤਾ ਹੈ। ਟੈਂਕ ਫੁੰਡਣ ਵਾਲੀ ਇਹ ਤਕਨੀਕ ਭਾਰਤ ਵਿੱਚ ਹੀ ਤਿਆਰ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਣਾਲੀ ਦੀਆਂ ਮਿਜ਼ਾਈਲਾਂ ਹੇਲਿਨਾ ਤੇ ਧਰੁਵਾਸਤਰ ਹੁਣ ਸੈਨਾ ਨੂੰ ਸੌਂਪੇ ਜਾਣ ਲਈ ਤਿਆਰ ਹਨ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਮਿਜ਼ਾਈਲਾਂ ਵਿਸ਼ਵ ’ਚ ਸਭ ਤੋਂ ਨਵੀਂਆਂ ਟੈਂਕ ਤੋੜਨ ਵਾਲੀਆਂ ਮਿਜ਼ਾਈਲਾਂ ਹਨ। ਇਨ੍ਹਾਂ ਮਿਜ਼ਾਈਲਾਂ ਦੀ ਸਫ਼ਲ ਪਰਖ ਰਾਜਸਥਾਨ ਦੇ ਪੋਖਰਨ ਮਾਰੂਥਲ ’ਚ ਕੀਤੀ ਗਈ। ਮੰਤਰਾਲੇ ਮੁਤਾਬਕ ਇਹ ਮਿਜ਼ਾਈਲਾਂ ਕਿਸੇ ਵੀ ਮੌਸਮ ’ਚ ਦਿਨ-ਰਾਤ ਨਿਸ਼ਾਨਾ ਫੁੰਡਣ ਦੇ ਸਮਰੱਥ ਹਨ। -ਪੀਟੀਆਈ