ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 19 ਅਗਸਤ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਚਾਨਣ ਵਾਲਾ ਸਕੂਲ ਵੱਲੋਂ ਬਣਵਾਈ ਗਈ ‘ਕਲਾਸ ਆਨ ਐਪ’ ਲਾਂਚ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਵੱਲੋਂ ਐਪ ਤਿਆਰ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ।
ਸਕੂਲ ਮੁਖੀ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ’ਚ ਅੱਗੇ ਵਧਣ ਲਈ ਸੂਚਨਾ ਤਕਨੀਕ ਦੀ ਵਰਤੋਂ ਜ਼ਰੂਰੀ ਹੈ। ਸਕੂਲ ਅਧਿਆਪਕ ਸਵੀਕਾਰ ਗਂਧੀ ਨੇ ਦੱਸਿਆ ਕਿ ਐਪ ’ਤੇ ਹਰ ਕਲਾਸ ਦਾ ਸਿਲੇਬਸ ਮੌਜੂਦ ਹੈ। ਇਸ ਐਪ ਰਾਹੀਂ ਵਿਦਿਆਰਥੀਆਂ ਨੂੰ ਸਕੂਲੀ ਕੰਮ ਦਿੱਤਾ ਜਾ ਸਕਦਾ ਹੈ। ਐਪ ’ਤੇ ਆਸਾਨੀ ਨਾਲ ਆਨਲਾਈਨ ਕਲਾਸਾਂ ਲਾਈਆਂ ਜਾ ਸਕਦੀਆਂ ਹਨ ਅਤੇ ਵਿਦਿਆਰਥੀਆਂ ਦੇ ਟੈਸਟ ਵੀ ਲਏ ਜਾ ਸਕਦੇ ਹਨ।