ਨਵੀਂ ਦਿੱਲੀ, 19 ਫਰਵਰੀ
ਯੂਰੋਪੀਅਨ ਯੂਨੀਅਨ (ਈਯੂ) ਨੇ ਅੱਜ ਕਿਹਾ ਕਿ ਉਸ ਨੇ ਜੰਮੂ-ਕਸ਼ਮੀਰ ਵਿੱਚ ਜ਼ਿਲ੍ਹਾ ਪ੍ਰੀ਼ਸ਼ਦ ਚੋਣਾਂ ਕਰਵਾਉਣ ਅਤੇ 4ਜੀ ਇੰਟਰਨੈੱਟ ਸੇਵਾਵਾਂ ਦੀ ਬਹਾਲੀ ਦੇ ਕਦਮਾਂ ਦਾ ਨੋਟਿਸ ਲਿਆ ਹੈ ਅਤੇ ਭਾਰਤ ਸਰਕਾਰ ਤੋਂ ਅਸੈਂਬਲੀ ਦੇ ਗਠਨ ਲਈ ਚੋਣਾਂ ਕਰਵਾਏ ਜਾਣ ਤੋਂ ਇਲਾਵਾ ਹੋਰ ਅਹਿਮ ਕਦਮ ਚੁੱਕੇ ਜਾਣ ਦੀ ਆਸ ਕਰਦੀ ਹੈ। ਈਯੂ ਦੇ ਇੱਕ ਤਰਜਮਾਨ ਨੇ ਵਿਦੇਸ਼ੀ ਸਫ਼ੀਰਾਂ ਦੇ ਦਲ ਦੋ ਦਿਨਾ ਜੰਮੂ-ਕਸ਼ਮੀਰ ਦੌਰੇ ਤੋਂ ਪਰਤਣ ਬਾਅਦ ਇਹ ਟਿੱਪਣੀ ਕੀਤੀ ਹੈ। ਯੂਰੋਪੀਅਨ ਯੂਨੀਅਨ ਦੇ ਸਫ਼ੀਰਾਂ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੌਰੇ ਸਬੰਧੀ ਸਵਾਲਾਂ ਦੇ ਜਵਾਬ ’ਚ ਦਿੱਲੀ ਸਥਿਤ ਈਯੂ ਦੇ ਮਿਸ਼ਨ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ। ਤਰਜਮਾਨ ਨੇ ਕਿਹਾ ਕਿ ਦੌਰੇ ਦੌਰਾਨ ਦਲ ਨੂੰ ਜ਼ਮੀਨੀ ਹਕੀਕਤ ਵੇਖਣ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਅਤੇ ਈਯੂ ਇਸ ਨੂੰ ਲੈ ਕੇ ਭਾਰਤ ਸਰਕਾਰ ਨੇ ਗੱਲਬਾਤ ਜਾਰੀ ਰੱਖੇਗੀ। -ਪੀਟੀਆਈ