ਦੇਵੀਗੜ੍ਹ: ਮਨੁੱਖਤਾ ਦੇ ਭਲੇ ਲਈ ਕੈਂਪ ਕਮਾਂਡਰ ਪਵਨ ਬਰਕਤਪੁਰ ਅਤੇ ਹਰਮੇਸ਼ ਭਾਰਤੀ ਸ਼ੇਖੂਪੁਰ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਦੇਵੀਗੜ੍ਹ ਵਿੱਚ ਬਲਦੇਵ ਸਿੰਘ ਭੰਬੂਆਂ ਪ੍ਰਧਾਨ ਦੇ ਸਹਿਯੋਗ ਨਾਲ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਰਾਮ ਸਿੰਘ ਦੀਆ, ਵਿਨੋਦ ਕੁਮਾਰ, ਰਣਜੀਤ ਗੱਲੂ, ਗੁਰਧਿਆਨ ਗਿਰ, ਪਵਨ, ਰਿੰਕੂ, ਗੌਰਵ, ਸੰਜੀਵ ਕੁਮਾਰ, ਡਾ. ਅਰੁਣ ਕੁਮਾਰ ਮਿਹੋਣ, ਮਿੱਠੂ ਤੇ ਮਨੀਸ਼ ਕੁਮਾਰ ਨੇ ਖੂਨ ਦਾਨ ਕੀਤਾ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ, ਮੈਡਲ ਤੇ ਮਿਸ਼ਨਰੀ ਮਫਲਰ ਦੇ ਕੇ ਸਨਮਾਨਿਤ ਕਰਦਿਆਂ ਡਾਕਟਰ ਅਰੁਣ ਕੁਮਾਰ ਮਿਹੋਣ ਵਾਲਿਆਂ ਨੇ ਕਿਹਾ ਕਿ ਖੂਨਦਾਨ ਕਰਨਾ ਤੰਦਰੁਸਤੀ ਦੀ ਨਿਸ਼ਾਨੀ ਹੈ। ਇਸ ਮੌਕੇ ਠੇਕੇਦਾਰ ਗੁਰਬਚਨ ਸਿੰਘ ਪਟਿਆਲਾ ਤੇ ਹਰਮੇਸ਼ ਭਾਰਤੀ ਸ਼ੇਖੂਪੁਰ ਨੇ ਦੱਸਿਆ ਕਿ ਗਰੁੱਪ ਵੱਲੋਂ 5 ਮਾਰਚ ਨੂੰ ਬਲੱਡ ਬੈਂਕ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਅਤੇ ਰਾਜਪੁਰਾ ਨੇੜੇ ਪਿੰਡ ਭੱਪਲ ਵਿੱਚ ਖੂਨਦਾਨ ਕੈਂਪ ਲਗਾਇਆ ਜਾਵੇਗਾ। -ਪੱਤਰ ਪ੍ਰੇਰਕ