ਨਵੀਂ ਦਿੱਲੀ, 21 ਮਾਰਚ
ਆਰਐੱਸਐੱਸ ਨੇ ਆਪਣੇ ਸੀਨੀਅਰ ਅਹੁਦੇਦਾਰਾਂ ਵਿਚੋਂ ਇਕ ਰਾਮਲਾਲ ਨੂੰ ਵੱਡੀ ਭੂਮਿਕਾ ਸੌਂਪੀ ਹੈ। ਉਨ੍ਹਾਂ ਨੂੰ ‘ਅਖਿਲ ਭਾਰਤੀਆ ਸੰਪਰਕ ਪ੍ਰਮੁੱਖ’ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ‘ਸਹਿ ਸੰਪਰਕ ਪ੍ਰਮੁੱਖ’ ਸਨ ਤੇ ਜੁਲਾਈ 2019 ਵਿਚ ਉਨ੍ਹਾਂ ਨੂੰ ਭਾਜਪਾ ਤੋਂ ਸੰਘ ਵਿਚ ਸੇਵਾਵਾਂ ਦੇਣ ਲਈ ਸੱਦਿਆ ਗਿਆ ਸੀ। ਆਰਐੱਸਐੱਸ ਆਪਣੇ ਸੰਪਰਕ ਵਿੰਗ ਰਾਹੀਂ ਮੁਲਕ ਦੇ ਰਸੂਖ਼ਵਾਨ ਲੋਕਾਂ ਨਾਲ ਸੰਪਰਕ ਕਰਦਾ ਹੈ। ਰਾਮਲਾਲ ਰਾਹੀਂ ਸੰਘ ਮੁਲਕ ਦੇ ਵੱਖ-ਵੱਖ ਖੇਤਰਾਂ ਵਿਚੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੰਗਠਨ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰੇਗਾ। ਜ਼ਿਕਰਯੋਗ ਹੈ ਕਿ ਰਾਮਲਾਲ ਸੰਘ ਵਿਚ ਕਈ ਅਹਿਮ ਭੂਮਿਕਾਵਾਂ ਨਿਭਾ ਚੁੱਕੇ ਹਨ। -ਆਈਏਐਨਐੱਸ