ਪੀ.ਪੀ. ਵਰਮਾ
ਪੰਚਕੂਲਾ, 2 ਫਰਵਰੀ
ਪੰਚਕੂਲਾ ਦੇ ਪਿੰਡ ਨਾਨਕਪੁਰਾ ਵਿੱਚ ਇੱਕ ਸਮਾਧ ਦੀ ਜ਼ਮੀਨ ਦੇ ਵਿਵਾਦ ਤੋਂ ਬਾਅਦ ਦੋ ਵੱਖ ਵੱਖ ਫਿਰਕੇ ਦੇ ਲੋਕਾਂ ਵਿੱਚ ਧਾਰਮਿਕ ਝੰਡਾ ਫਾੜੇ ਜਾਣ ’ਤੇ ਝਗੜਾ ਸ਼ੁਰੂ ਹੋ ਗਿਆ। ਝਗੜਾ ਜਦੋਂ ਲੜਾਈ ਵਿੱਚ ਤਬਦੀਲ ਹੋਇਆ ਤਾਂ ਇੱਕ ਸਿੰਘ ਨੇ ਮੜਾਂ ਵਾਲਾ ਚੌਕੀ ਇੰਚਾਰਜ ਜਿਲੇ ਸਿੰਘ ਦੇ ਸਿਰ ’ਤੇ ਵਾਰ ਕਰ ਦਿੱਤਾ। ਜਿਲੇ ਸਿੰਘ ਨੂੰ ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸੈਕਟਰ-6 ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।
ਪੁਲੀਸ ਨੇ ਸਾਰਾ ਇਲਾਕਾ ਛਾਉੂਣੀ ਵਿੱਚ ਤਬਦੀਲ ਕਰ ਦਿੱਤਾ। ਮੋਹਿਤ ਹਾਂਡਾ ਡੀਸੀਪੀ ਪੰਚਕੂਲਾ ਨੇ ਹਸਪਤਾਲ ਵਿੱਚ ਆ ਕੇ ਆਪਣੇ ਮੁਲਾਜ਼ਮ ਦਾ ਹਾਲ-ਚਾਲ ਪੁੱਛਿਆ। ਪੁਲੀਸ ਅਨੁਸਾਰ ਇਸ ਝਗੜੇ ਵਿੱਚ ਕੁਝ ਲੋਕਾਂ ਦੇ ਵੀ ਸੱਟਾਂ ਵੱਜੀਆਂ। ਡੀਸੀਪੀ ਮੋਹਿਤ ਹਾਂਡਾ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਇਸ ਝਗੜੇ ਮੌਕੇ ਪਹੁੰਚੇ ਨਿਹੰਗਾਂ ਕਾਰਨ ਪਿੰਡ ਵਾਲਿਆਂ ਵਿੱਚ ਕਾਫੀ ਡਰ ਫੈਲ ਗਿਆ ਹੈ। ਪੁਲੀਸ ਨੇ ਅੱਧੀ ਦਰਜਨ ਨਿਹੰਗ ਸਿੰਘਾਂ ਖਿਲਾਫ਼ ਕੇਸ ਦਰਜ ਕੀਤਾ ਹੈ।