ਨਵੀਂ ਦਿੱਲੀ, 8 ਦਸੰਬਰ
ਕ੍ਰੈਡਿਟ ਰੇਟਿੰਗ ਏਜੰਸੀ ਫਿਚ ਰੇਟਿੰਗਜ਼ ਨੇ 31 ਮਾਰਚ 2022 ਨੂੰ ਖਤਮ ਹੋਣ ਵਾਲੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 8.4 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਅਗਲੇ ਵਿੱਤੀ ਸਾਲ ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 10.3 ਫੀਸਦੀ ਕਰ ਦਿੱਤਾ ਗਿਆ ਹੈ। ਫਿਚ ਨੇ ਪਹਿਲਾਂ ਅਕਤੂਬਰ ਵਿੱਚ ਵਿੱਤੀ ਸਾਲ 2021-22 (ਅਪਰੈਲ 2021 ਤੋਂ ਮਾਰਚ 2022) ਵਿੱਚ ਜੀਡੀਪੀ ਵਿਕਾਸ ਦਰ 8.7 ਫੀਸਦੀ ਅਤੇ ਵਿੱਤੀ ਸਾਲ 2022-23 ਵਿੱਚ 10 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।