ਨਵੀਂ ਦਿੱਲੀ, 11 ਨਵੰਬਰ
ਚੋਣ ਅਧਿਕਾਰਾਂ ਬਾਰੇ ਸਮੂਹ ਏਡੀਆਰ (ਜਮਹੂਰੀ ਸੁਧਾਰਾਂ ਬਾਰੇ ਐਸੋਸੀਏਸ਼ਨ) ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਬਿਹਾਰ ਅਸੈਂਬਲੀ ਦੀਆਂ ਚੋਣਾਂ ਵਿੱਚ ਜਿੱਤਣ ਵਾਲੇ ਦੋ ਤਿਹਾਈ ਦੇ ਕਰੀਬ ਉਮੀਦਵਾਰਾਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਹਨ ਤੇ 81 ਫੀਸਦ ਦੇ ਕਰੀਬ ਕਰੋੜਪਤੀ ਹਨ। ਨੌਂ ਜੇਤੂ ਊਮੀਦਵਾਰ ਅਜਿਹੇ ਹਨ, ਜਿਨ੍ਹਾਂ ਖ਼ਿਲਾਫ਼ ਕਤਲ ਦੇ ਕੇਸ ਦਰਜ ਹਨ। -ਪੀਟੀਆਈ