ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਦਸੰਬਰ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ, ਬਲਵੀਰ ਸਿੰਘ ਸੇਖੋਂ ਅਤੇ ਬਲਵੰਤ ਸਿੰਘ ਕਾਲੀਰਾਓ ਤੋਂ ਰਹੌਣ ਬੌਲੀਵੁੱਡ ਕਲੋਨੀ ਵਿਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸੜਕ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਚੇਅਰਮੈਨ ਲਾਲੀ ਨੇ ਕਿਹਾ ਇਸ ਸੜਕ ਦੀ ਲੰਬਾਈ ਲਗਭਗ ਇੱਕ ਕਿਲੋਮੀਟਰ ਤੇ 20 ਫੁੱਟ ਚੌੜੀ ਹੋਵੇਗੀ। ਇਹ ਸੜਕ ਸ਼ਹਿਰ ਦੇ ਤਿੰਨ ਵਾਰਡਾਂ ਨੂੰ ਇਕ ਬਿਹਤਰ ਸੰਪਰਕ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਤੋਂ ਪਾਰ ਰਹਿ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਹਰ ਸਮੇਂ ਵਚਨਬੱਧ ਹਨ। ਇਸ ਇਲਾਕ ਵਿਚ ਚੱਲ ਰਹੇ ਸੀਵਰੇਜ ਤੇ ਵਾਟਰ ਸਪਲਾਈ ਦੇ ਕੰਮ ਕਾਰਨ ਲੋਕਾਂ ਨੂੰ ਕੁਝ ਸਮੱਸਿਆਵਾਂ ਆ ਰਹੀਆਂ ਹਨ ਪਰ ਜਦੋਂ ਕੰਮ ਪੂਰਾ ਹੋ ਜਾਵੇਗਾ ਤੇ ਫਿਰ ਇਸ ਏਰੀਏ ਦੇ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਜਾਵੇਗੀ।
ਇਸ ਮੌਕੇ ਕੌਂਸਲਰ ਸੁਖਵਿੰਦਰ ਕੌਰ, ਮੱਖਣ ਸਿੰਘ, ਦਰਸ਼ਨ ਸਿੰਘ ਭੱਟੀ, ਰੁਪਿੰਦਰ ਸਿੰਘ, ਰਜਿੰਦਰ ਸਿੰਘ, ਸਤਨਾਮ ਸਿੰਘ, ਪ੍ਰਦੀਪ ਰਤਨ, ਸੰਜੀਵ ਦੱਤ, ਮਨਪ੍ਰੀਤ ਸਿੰਘ, ਅਰਨਵੀਰ ਹੁੰਦਲ, ਕੇਸਰ ਸਿੰਘ, ਮਲਕੀਤ ਸਿੰਘ ਹਾਜ਼ਰ ਸਨ।