ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਅਕਤੂੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਾਰਾਹਾਂ ਵੱਲੋਂ ਛਾਜਲੀ ਦੇ ਸ਼ੈਲੇ ਗੁਦਾਮ ’ਤੇ ਲਗਾਤਾਰ ਦਿੱਤਾ ਜਾ ਰਿਹਾ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਛਾਜਲੀ ਵਾਲਾ ਧਰਨਾ ਅੱਠਵੇਂ ਦਿਨ ਚੁੱਕ ਕੇ ਅੱਜ 9 ਅਕਤੂਬਰ ਨੂੰ ਕਿਸਾਨਾਂ-ਮਜ਼ਦੂਰਾਂ ਨੂੰ ਲਹਿਰਾਗਾਗਾ ਦੇ ਰਿਲਾਇੰਸ ਪੰਪ ਅਗਲੇ ਧਰਨੇ, ਸੁਨਾਮ ਦੇ ਰੋਲ ਰੋਕੋ ਅੰਦੋਲਨ ਅਤੇ ਦਿੜਬਾ ਦੇ ਧਰਨੇ ’ਚ ਸ਼ਾਮਲ ਹੋਣ ਲਈ ਭੇਜ ਦਿੱਤਾ ਹੈ। ਜਥੇਬੰਦੀ ਵੱਲੋਂ ਅੱਜ ਹਰਿਆਣਾ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਦੋ ਘੰਟੇ ਸੜਕਾਂ ਜਾਮ ਕੀਤੀਆਂ। ਇਥੇ ਲੋਹਲ ਖੁਰਦ ਚੌਕ ’ਚ ਰਿਲਾਇੰਸ ਪੰਪ ਅੱਗੇ ਧਰਨੇ ਵਿੱਚ ਅੱਜ ਸਕੂਲੀ ਬੱਚਿਆਂ ਨੇ ਗੀਤ ਗਾਕੇ ਤੇ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਕੋਲ ਆਪਣੀ ਆਵਾਜ ਬੁਲੰਦ ਕੀਤੀ। ਨਾਟਕਕਾਰ ਸੈਮੂਅਲ ਜੋਨ ਦੀ ਟੀਮ ਨੇ ਨਾਟਕ ਸ਼ੇਰ ਤੇ ਗਧਾ ਦਾ ਮੰਚਣ ਕੀਤਾ। ਧਰਨੇ ਨੂੰ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ, ਜ਼ਿਲ੍ਹਾ ਆਗੂ ਬਹਾਲ ਸਿੰਘ ਢੀਂਡਸਾ, ਬਲਾਕ ਆਗੂ ਲੀਲਾ ਸਿੰਘ ਚੋਟੀਆਂ, ਬਹਾਦਰ ਸਿੰਘ ਭੁਟਾਲ ਖੁਰਦ, ਕਰਨੈਲ ਸਿੰਘ ਗਨੋਟਾ, ,ਮੱਖਣ ਸਿੰਘ ਪਾਪੜਾ, ਰਾਮ ਸਿੰਘ ਨੰਗਲਾ,ਮਾਸਟਰ ਗੁਰਚਰਨ ਸਿੰਘ ਖੋਖਰ, , ਡੀਟੀਐਫ ਦੇ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਜਥੇਬੰਦੀ ਹਰਿਆਣਾ ਦੇ ਕਿਸਾਨ ਸੰਘਰਸ਼ ਦੀ ਹਮਾਇਤ ’ਚ ਲਹਿਰਾਗਾਗਾ-ਪਾਤੜਾਂ ਸੜਕ ’ਤੇ ਦੋ ਘੰਟੇ ਜਾਮ ਲਾਇਆ ਗਿਆ।