ਅਮਰਗੜ੍ਹ: ਸਰਕਾਰ ਵੱਲੋਂ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਿਹਤ ਬਲਾਕ ਅਮਰਗੜ੍ਹ ਦੇ ਪਿੰਡਾਂ ’ਚ 1 ਲੱਖ 50 ਹਜ਼ਾਰ ਦੇ ਲਗਭਗ ਟੀਕੇ ਲੱਗ ਚੁੱਕੇ ਹਨ। ਬਲਾਕ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੇ ਗੋਇਲ ਨੇ ਦੱਸਿਆ ਕਿ ਬਲਾਕ ਅਮਰਗੜ੍ਹ ਵਿਚ 1 ਲੱਖ 3 ਹਜ਼ਾਰ ਲਾਭਪਾਤਰੀਆਂ ’ਚੋਂ 90 ਹਜ਼ਾਰ ਤੋਂ ਵੱਧ ਲੋਕਾਂ ਦੇ ਕੋਵਿਡ ਟੀਕਾਕਰਨ ਦੀ ਪਹਿਲੀ ਖ਼ੁਰਾਕ ਲੱਗ ਚੁੱਕੀ ਹੈ ਅਤੇ 60 ਹਜ਼ਾਰ ਤੋਂ ਵੱਧ ਲੋਕਾਂ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਹੈ। ਉਨ੍ਹਾਂ ਟੀਕਾਕਰਕਨ ਕਰਵਾਉਣ ਤੋਂ ਰਹਿੰਦੇ ਬਾਕੀ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਜਲਦ ਆਪਣਾ ਟੀਕਾਕਰਨ ਕਰਵਾਉਣ। ਇਸ ਸਮੇਂ ਉਨ੍ਹਾਂ ਨਾਲ ਰਣਬੀਰ ਸਿੰਘ ਢੰਡੇ ਨੋਡਲ ਅਫ਼ਸਰ ਆਈਈਸੀ, ਪਰਸ਼ਨ ਸਿੰਘ ਐਸਆਈ, ਪਰਮਜੀਤ ਸਿੰਘ ਐਸਆਈ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ