ਘਨੌਰ: ਹਲਕਾ ਘਨੌਰ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਮੋਰਚੇ ਦੇ ਆਗੂਆਂ ਪਵਨ ਕੁਮਾਰ ਸੋਗਲਪੁਰ, ਗੁਰਪ੍ਰੀਤ ਸਿੰਘ ਬਹਾਵਲਪੁਰ, ਕਸ਼ਮੀਰੀ ਲਾਲ ਲੋਚਮਾਂ ਅਤੇ ਅਮਰਜੀਤ ਸਿੰਘ ਮੰਡਿਆਣਾ ’ਤੇ ਆਧਾਰਿਤ ਆਗੂਆਂ ਦੀ ਟੀਮ ਨਾਲ ਚੋਣ ਮੁਹਿੰਮ ਨੂੰ ਭਖਾ ਦਿੱਤਾ ਹੈ। ਭੰਗੂ ਨੇ ਅੱਜ ਪਿੰਡ ਮੰਡਿਆਣਾ, ਧਰਮਗੜ੍ਹ, ਖੈਰਪੁਰ ਜੱਟਾਂ, ਲੋਚਮਾਂ ਅਤੇ ਮਹਿਮਾਂ ਸਣੇ ਹੋਰਨਾਂ ਪਿੰਡਾਂ ਵਿੱਚ ਚੋਣ ਲਾਮਬੰਦੀ ਮੀਟਿੰਗਾਂ ਕੀਤੀਆਂ। ਪਿੰਡ ਮੰਡਿਆਣਾ ਵਾਸੀਆਂ ਵੱਲੋਂ ਪ੍ਰੇਮ ਸਿੰਘ ਭੰਗੂ ਨੂੰ ਲੱਡੂਆਂ ਨਾਲ ਤੋਲ ਕੇ ਸਮਰਥਨ ਦਿੱਤਾ। ਇਸ ਮੌਕੇ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕ ਸੰਯੁਕਤ ਸਮਾਜ ਮੋਰਚੇ ਨੂੰ ਫਤਵਾ ਦੇਣ ਲਈ ਕਾਹਲੇ ਹਨ। ਮੋਰਚੇ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚੋਂ ਮਾਫੀਆ ਰਾਜ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕੀਤਾ ਜਾਵੇਗਾ, ਕਿਸਾਨਾਂ ਨੂੰ ਸਾਰੇ ਸੰਕਟਾਂ ਤੋਂ ਰਾਹਤ ਦਿਵਾਈ ਜਾਵੇਗੀ। ਇਸ ਮੌਕੇ ਸਾਹਿਬ ਸਿੰਘ ਸੁਲਤਾਨਪੁਰ, ਹਰਬੰਸ ਸਿੰਘ ਘਨੌਰ, ਜਸਵਿੰਦਰ ਸਿੰਘ ਜੱਸੀ ਚਤਰਨਗਰ ਅਤੇ ਅਮਰੀਕ ਸਿੰਘ ਸਿਆਲੂ ਸਮੇਤ ਹੋਰ ਮੌਜੂਦ ਸਨ। -ਪੱਤਰ ਪ੍ਰੇਰਕ