ਪੱਤਰ ਪ੍ਰੇਰਕ
ਸਮਰਾਲਾ, 31 ਅਕਤੂਬਰ
ਸੰਤ ਕਿਰਪਾਲ ਸਿੰਘ ਸੇਵਾ ਪੰਥੀ ਸੀਨੀਅਰ ਸੈਕੰਡਰੀ ਸਕੂਲ ਨੂੰ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਵੱਲੋਂ ਸਭ ਤੋਂ ਘੱਟ ਬਜਟ ’ਚ ਵਧੀਆ ਸਹੂਲਤਾਂ ਦੇਣ ਲਈ ਸਰਬੋਤਮ ਸਕੂਲ ਵੱਲੋਂ ਚੋਣ ਕਰਦੇ ਹੋਏ ਕੌਮੀ ਐਵਾਰਡ ਦਿੱਤਾ ਗਿਆ ਹੈ। ਸੰਸਥਾ ਐਫਏਪੀ ਦੇ ਅਹੁਦੇਦਾਰਾਂ ਨੇ ਕੌਮੀ ਪੱਧਰ ਦੇ ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਜਸਵੀਰ ਕੌਰ ਮਾਨ ਨੂੰ ਵੀ ਉਨ੍ਹਾਂ ਦੀ ਬਿਹਤਰੀਨ ਕਾਰਜ਼ਗੁਜ਼ਾਰੀ ਬਦਲੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਹੈ। ਸਕੂਲ ਦੇ ਚੈਅਰਮੈਨ ਸੰਤ ਬਾਬਾ ਮੱਖਣ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਕੂਲ ਸਟਾਫ ਦੀ ਸ਼ਲਾਘਾ ਕੀਤੀ।
ਇਸੇ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾਂ ਨੂੰ ‘ਬੈਸਟ ਸਕੂਲ- ਬਜਟ ਫਰੈਂਡਲੀ ਵਿਦ ਮੈਕਸੀਮਮ ਫਸਿਲਟੀਜ਼’ ਵਰਗ ਅਧੀਨ ‘ਏ’ ਗਰੇਡ ਦਾ ਐਵਾਰਡ ਦਿੱਤਾ ਗਿਆ।
ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਐਵਾਰਡ ਸਮੂਹ ਸਕੂਲ ਟੀਮ ਅਤੇ ਮੈਨੇਜਮੈਂਟ ਕਮੇਟੀ ਦੀ ਮਿਹਨਤ ਕਰ ਕੇ ਹਾਸਲ ਹੋਇਆ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਵਧਾਈ ਦਿੱਤੀ।