ਵਾਰਾਣਸੀ, 12 ਸਤੰਬਰ
ਵਾਰਾਣਸੀ ਦੇ ਜ਼ਿਲ੍ਹਾ ਜੱਜ ਨੇ ਗਿਆਨਵਾਪੀ ਮਸਜਿਦ ਮਾਮਲੇ ਨੂੰ ਸੁਣਵਾਈ ਯੋਗ ਮੰਨਿਆ ਹੈ। ਹਿੰਦੂ ਧਿਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਕਿਹਾ ਕਿ ਮਾਮਲੇ ‘ਚ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਅਦਾਲਤ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਜਾਰੀ ਰਹੇਗੀ। ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੋਵੇਗੀ। ਪੰਜ ਔਰਤਾਂ ਨੇ ਗਿਆਨਵਾਪੀ ਮਸਜਿਦ ਦੀ ਬਾਹਰੀ ਕੰਧ ‘ਤੇ ਸਥਿਤ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਰੋਜ਼ਾਨਾ ਪੂਰਾ ਅਰਚਨਾ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕਰਦਿਆਂ ਇਕ ਅਪੀਲ ਅਦਾਲਤ ਵਿੱਚ ਦਾਖਲ ਕੀਤੀ ਸੀ, ਜਿਸ ਨੂੰ ਮੁਸਲਿਮ ਧਿਰ ਨੇ ਚੁਣੌਤੀ ਦਿੱਤੀ ਸੀ। ਜ਼ਿਲ੍ਹਾ ਜੱਜ ਏ ਕੇ ਵਿਸ਼ਵੇਸ਼ ਨੇ ਪਿਛਲੇ ਮਹੀਨੇ ਇਸ ਸੰਵੇਦਨਸ਼ੀਲ ਮਾਮਲੇ ’ਤੇ ਆਪਣਾ ਫੈਸਲਾ 12 ਸਤੰਬਰ ਤਕ ਲਈ ਸੁਰੱਖਿਅਤ ਰਖ ਲਿਆ ਸੀ। ਹੇਠਲੀ ਅਦਾਲਤ ਦੇ ਹੁਕਮਾਂ ‘ਤੇ ਮਈ ‘ਚ ਗਿਆਨਵਾਪੀ ਕੈਂਪਸ ਦੀ ਵੀਡੀਓਗ੍ਰਾਫੀ ਕਰਵਾਈ ਗਈ ਸੀ। -ਏਜੰਸੀ