ਨਵੀਂ ਦਿੱਲੀ, 12 ਸਤੰਬਰ
ਸਵਿਟਜ਼ਰਲੈਂਡ ਦੇ ਨਾਲ ਹੋਏ ਸਮਝੌਤੇ ਤਹਿਤ ਭਾਰਤ ਨੂੰ ਇਸ ਮਹੀਨੇ ਆਪਣੇ ਨਾਗਰਿਕਾਂ ਦੇ ਸਵਿਸ ਬੈਂਕ ਵਿੱਚ ਖਾਤਿਆਂ ਸਬੰਧੀ ਅਹਿਮ ਵੇਰਵੇ ਮਿਲਣਗੇ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਭਾਰਤੀਆਂ ਦੇ ਯੋਰਪੀ ਦੇਸ਼ਾਂ ਵਿੱਚ ਅਚੱਲ ਸੰਪਤੀ ਬਾਰੇ ਵੀ ਵੇਰਵੇ ਇਸ ਸੂਚਨਾ ਵਿੱਚ ਸ਼ਾਮਲ ਹੋਣਗੇ। ਸਵਿਟਜ਼ਰਲੈਂਡ ਤੀਸਰੀ ਵਾਰ ਭਾਰਤੀ ਨਾਗਰਿਕਾਂ ਦੇ ਸਵਿਸ ਖਾਤਿਆਂ ਬਾਰੇ ਜਾਣਕਾਰੀ ਕੇਂਦਰ ਸਰਕਾਰ ਨਾਲ ਸਾਂਝੀ ਕਰੇਗਾ। ਇਸ ਤੋਂ ਪਹਿਲਾਂ ਸਤੰਬਰ 2019 ਤੇ ਸਤੰਬਰ 2020 ਵਿੱਚ ਵੀ ਸਵਿਟਜ਼ਰਲੈਂਡ ਇਨ੍ਹਾਂ ਖਾਤਿਆਂ ਬਾਰੇ ਜਾਣਕਾਰੀ ਸਾਂਝੀ ਕਰ ਚੁੱਕਾ ਹੈ। ਇਨ੍ਹਾਂ ਵੇਰਵਿਆਂ ਨਾਲ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। -ਪੀਟੀਆਈ