ਪੱਤਰ ਪ੍ਰੇਰਕ
ਬਨੂੜ, 15 ਮਈ
ਪੰਚਾਇਤ ਵਿਭਾਗ ਵੱਲੋਂ ਕੁੱਝ ਦਿਨ ਪਹਿਲਾਂ ਨਾਜਾਇਜ਼ ਕਬਜ਼ੇ ਹੇਠੋਂ ਛੁਡਾਈ ਗਈ ਪਿੰਡ ਹੁਲਕਾ ਦੀ 14 ਏਕੜ ਜ਼ਮੀਨ ਨੂੰ ਇੱਕ ਸਾਲ ਲਈ ਚਕੋਤੇ ਉੱਤੇ ਦੇਣ ਲਈ ਖੁੱਲੀ ਬੋਲੀ ਕਰਵਾਈ ਗਈ। ਬੀਡੀਪੀਓ (ਰਾਜਪੁਰਾ) ਅਮਨਦੀਪ ਕੌਰ, ਪੰਚਾਇਤ ਸਕੱਤਰ ਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਈ ਬੋਲੀ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਇਸ ਮੌਕੇ ਸੱਤ ਕਿਸਾਨਾਂ ਨੇ ਤਿੰਨ ਲੱਖ ਦੀ ਰਾਸ਼ੀ ਵਿੱਚ 14 ਏਕੜ ਜ਼ਮੀਨ ਨੂੰ ਠੇਕੇ ਉੱਤੇ ਲਿਆ। ਇਸ ਮੌਕੇ ਬੀਡੀਪੀਓ ਨੇ 16 ਏਕੜ ਜ਼ਮੀਨ ਉੱਤੇ ਹੋਏ ਕਬਜ਼ਿਆਂ ਦੇ ਕਾਬਜ਼ਕਾਰਾਂ ਨੂੰ ਸਵੈ-ਇੱਛਾ ਨਾਲ ਹੀ ਜ਼ਮੀਨ ਦਾ ਕਬਜ਼ਾ ਛੱਡਣ ਦੀ ਅਪੀਲ ਕੀਤੀ। ਇਸੇ ਦੌਰਾਨ ਨਜ਼ਦੀਕੀ ਪਿੰਡ ਹੰਸਾਲਾ ਦੀ 115 ਵਿੱਘੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਵੀ ਛੁਡਾਇਆ ਗਿਆ।