ਪਾਇਲ: ਰਾਸ਼ਟਰੀ ਪਲਸ ਪੋਲਿਓ ਮੁਹਿੰਮ ਦੇ ਪਹਿਲੇ , ਦੂਜੇ ਅਤੇ ਤੀਜੇ ਦਿਨ ਬਲਾਕ ਪਾਇਲ ਦੇ 66 ਪਿੰਡਾਂ ਅਤੇ 2 ਅਰਬਨ ਏਰੀਏ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 0 ਤੋਂ 5 ਸਾਲ ਤੱਕ ਦੇ 13693 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆ ਗਈਆਂ। ਇਸ ਮੌਕੇ ਐੱਸਐੱਮਓ ਪਾਇਲ, ਡਾ. ਹਰਪ੍ਰੀਤ ਸਿੰਘ ਸੇਖੋ ਨੇ ਕਿਹਾ ਕਿ ਸਿਹਤ ਵਿਭਾਗ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਰਿਹਾ ਹੈ ਤਾਂ ਕਿ ਕੋਈ ਵੀ ਬੱਚਾ ਪੋਲਿਓ ਦੀ ਖੁਰਾਕ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਡਾ ਰਿਪੁਦਮਨ ਸਿੰਘ ਮੈਡੀਕਲ ਅਫਸਰ ਪਾਇਲ ਨੇ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ 18 ਸੁਪਰਵਾਈਜ਼ਰ ਅਤੇ 320 ਮੁਲਾਜ਼ਮਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। – ਪੱਤਰ ਪ੍ਰੇਰਕ