ਨਵੀਂ ਦਿੱਲੀ, 18 ਜੁਲਾਈ
ਭਾਰਤ ਤੇ ਚੀਨ ਦਰਮਿਆਨ ਐਤਵਾਰ ਨੂੰ 16ਵੇਂ ਗੇੜ ਦੀ ਫੌਜੀ ਵਾਰਤਾ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਨਾਲ ਲੱਗਦੇ ਟਕਰਾਅ ਵਾਲੇ ਇਲਾਕਿਆਂ ਨਾਲ ਜੁੜੇ ਬਕਾਇਆ ਮੁੱਦਿਆਂ ਨੂੰ ਸੁਲਝਾਉਣ ਵਿੱਚ ਅਸਫਲ ਰਹੀ, ਪਰ ਦੋਵਾਂ ਧਿਰਾਂ ਨੇ ਮਸਲੇ ਨੂੰ ਜਲਦੀ ਸੁਲਝਾਉਣ ਤੇ ਗੱਲਬਾਤ ਜਾਰੀ ਰੱਖਣ ਦੀ ਸਹਿਮਤੀ ਦਿੱਤੀ। ਇਹ ਗੱਲਬਾਤ ਲਗਭਗ ਸਾਢੇ 12 ਘੰਟੇ ਤੱਕ ਚੱਲੀ। ਦੋਵਾਂ ਧਿਰਾਂ ਨੇ ਸਾਂਝੇ ਬਿਆਨ ਰਾਹੀਂ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਪੁਸ਼ਟੀ ਕੀਤੀ ਕਿ ਬਕਾਇਆ ਮੁੱਦਿਆਂ ਦੇ ਹੱਲ ਨਾਲ ਖੇਤਰ ਵਿੱਚ ਐੱਲਏਸੀ ਨਾਲ ਲੱਗਦੇ ਇਲਾਕਿਆਂ ਵਿੱਚ ਸ਼ਾਂਤੀ ਬਹਾਲੀ ਵਿੱਚ ਮਦਦ ਮਿਲੇਗੀ।