ਭਾਨੂ ਪੀ. ਲੋਹਮੀ
ਸ਼ਿਮਲਾ, 12 ਸਤੰਬਰ
ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ 16 ਸਤੰਬਰ ਦੇ ਸ਼ਿਮਲਾ ਰਾਜਧਾਨੀ ਦੇ ਦੌਰੇ ਤੋਂ ਪਹਿਲਾਂ ਹੋਟਲ ਦਿ ਰੀਟਰੀਟ ਦੇ ਚਾਰ ਕਰਮਚਾਰੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸ਼ਿਮਲਾ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਗਰਮੀਆਂ ਦੀਆਂ ਛੁੱਟੀਆਂ ਇਸ ਹੋਟਲ ਵਿਚ ਗੁਜ਼ਾਰਦੇ ਹਨ। ਦਿ ਰੀਟਰੀਟ ਦੇ ਮੈਨੇਜਰ ਸਮੇਤ ਚਾਰ ਕਰਮਚਾਰੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਰਾਸ਼ਟਰਪਤੀ ਭਵਨ ਤੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਰਾਸ਼ਟਰਪਤੀ ਦੇ ਦੌਰੇ ਦੌਰਾਨ ਸੱਦੇ ਗਏ ਸਾਰੇ ਕਰਮਚਾਰੀਆਂ ਅਤੇ ਮਹਿਮਾਨਾਂ ਦੇ ਆਰਟੀਪੀਸੀਆਰ ਟੈਸਟ ਕੀਤੇ ਜਾਣ। ਆਮ ਤੌਰ ‘ਤੇ ਦਿ ਰੀਟਰੀਟ ਵਿੱਚ 50-60 ਕਰਮਚਾਰੀ ਹੁੰਦੇ ਹਨ ਪਰ ਰਾਸ਼ਟਰਪਤੀ ਦੇ ਦੌਰੇ ਦੌਰਾਨ ਗਿਣਤੀ ਵਧਦੀ ਜਾਂਦੀ ਹੈ ਕਿਉਂਕਿ ਦਿੱਲੀ ਤੋਂ ਸਟਾਫ ਵੀ ਇੱਥੇ ਪਹੁੰਚਦਾ ਹੈ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਆਦਿੱਤਿਆ ਨੇਗੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਦੌਰੇ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਦੀ ਪੜਾਅਵਾਰ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ 16 ਸਤੰਬਰ ਨੂੰ ਇਥੇ ਪੁੱਜਣਗੇ ਤੇ ਉਨ੍ਹਾਂ ਦਾ ਦੌਰਾ 5 ਦਿਨਾਂ ਦਾ ਹੈ।