ਸ੍ਰੀਨਗਰ, 19 ਜੂਨ
ਪੀਡੀਪੀ ਦੇ ਸੀਨੀਅਰ ਆਗੂ ਸਰਤਾਜ ਮਦਨੀ ਨੂੰ ਅੱਜ ਛੇ ਮਹੀਨਿਆਂ ਦੀ ਲੰਮੀ ਹਿਰਾਸਤ ਮਗਰੋਂ ਰਿਹਾਅ ਕਰ ਦਿੱਤਾ ਗਿਆ ਹੈ। ਮਦਨੀ ਦੀ ਰਿਹਾਈ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੂੰ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੀਆਂ ਖੇਤਰੀ ਰਾਜਸੀ ਪਾਰਟੀਆਂ ਨਾਲ ਗੱਲਬਾਤ ਲਈ ਸੱਦਾ ਮਿਲਣ ਦੇ ਕਈ ਘੰਟਿਆਂ ਮਗਰੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐੱਮਐੱਲਏ ਹੋਸਟਲ ਵਿੱਚ ਨਜ਼ਰਬੰਦ ਸ੍ਰੀ ਮਦਨੀ ਨੂੰ ਸ਼ਨਿੱਚਰਵਾਰ ਦੁਪਹਿਰ ਸਮੇਂ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਨੰਤਨਾਗ ਪੁਲੀਸ ਦੀ ਇੱਕ ਟੀਮ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਵਾਸਤੇ ਸ੍ਰੀਨਗਰ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਸ੍ਰੀ ਮਦਨੀ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਪਰਿਵਾਰ ਕੋਲ ਲਿਜਾਇਆ ਜਾਵੇਗਾ।