ਹੈਦਰਾਬਾਦ: ਵਿਸ਼ਵ ਸਿਹਤ ਸੰਸਥਾ ਨੇ ਭਾਰਤ ਬਾਇਓਟੈੱਕ ਦੇ ਕੋਵਿਡ-19 ਵਿਰੋਧੀ ਟੀਕੇ ਕੋਵੈਕਸੀਨ ਲਈ ਦਿਲਚਸਪੀ ਦੇ ਪ੍ਰਗਟਾਵੇ (ਈਓਆਈ) ਸਬੰਧੀ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਟੀਕੇ ਨੂੰ ਮਨਜ਼ੂਰੀ ਸਬੰਧੀ ਦਸਤਾਵੇਜ਼ ਸੌਂਪੇ ਜਾਣ ਤੋਂ ਪਹਿਲਾਂ 23 ਜੂਨ ਨੂੰ ਇਕ ਮੀਟਿੰਗ ਤੈਅ ਕੀਤੀ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਹਾਲਾਂਕਿ, ਮੀਟਿੰਗ ਵਿਚ ਟੀਕੇ ਬਾਰੇ ਵਿਸਥਾਰ ਵਿਚ ਸਮੀਖਿਆ ਨਹੀਂ ਹੋਵੇਗੀ ਪਰ ਵੈਕਸੀਨ ਨਿਰਮਾਤਾ ਕੋਲ ਟੀਕੇ ਦੀ ਗੁਣਵੱਤਾ ਸਬੰਧੀ ਇਕ ਸੰਖੇਪ ਸਾਰ ਪੇਸ਼ ਕਰਨ ਦਾ ਮੌਕਾ ਹੋਵੇਗਾ। ਵਿਸ਼ਵ ਸਿਹਤ ਸੰਸਥਾ ਦੀ ਵੈੱਬਸਾਈਟ ’ਤੇ ਡਬਲਿਊਐੱਚਓ ਈਯੂਐੱਲ-ਪੀਕਿਊ ਮੁਲਾਂਕਣ ਪ੍ਰਕਿਰਿਆ ਦਸਤਾਵੇਜ਼ ਵਿਚ ਕੋਵਿਡ-19 ਵਿਰੋਧੀ ਟੀਕਿਆਂ ਦੀ ਸਥਿਤੀ ਬਾਰੇ ਇਹ ਜਾਣਕਾਰੀ ਦਿੱਤੀ ਗਈ ਹੈ। ਭਾਰਤ ਬਾਇਓਟੈੱਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਸ ਨੂੰ ਆਪਣੇ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਲਈ ਜੁਲਾਈ ਤੋਂ ਸਤੰਬਰ ਤੱਕ ਵਿਸ਼ਵ ਸਿਹਤ ਸੰਸਥਾ ਤੋਂ ਮਨਜ਼ੂਰੀ ਮਿਲਣ ਦੀ ਆਸ ਹੈ। -ਪੀਟੀਆਈ