ਸਾਊਥੈਮਪਟਨ, 18 ਜੂਨ
ਭਾਰਤ ਤੇ ਨਿਊਜ਼ੀਲੈਂਡ ਦੀਆਂ ਪੁਰਸ਼ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦਾ ਪਹਿਲਾ ਦਿਨ ਅੱਜ ਮੀਂਹ ਦੀ ਭੇਟ ਚੜ੍ਹ ਗਿਆ। ਪਹਿਲੇ ਦਿਨ ਛੇ ਘੰਟੇ ਦੀ ਖੇਡ ਨਾ ਹੋ ਸਕਣ ਕਰਕੇ ਹੁਣ ਰਾਖਵੇਂ ਦਿਨ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਅੰਪਾਇਰਾਂ ਮਾਈਕਲ ਗੋਹ ਤੇ ਰਿਚਰਡ ਇਲਿੰਗਵਰਥ ਨੇ ਕਈ ਵਾਰ ਮੈਦਾਨ ਦਾ ਮੁਆਇਨਾ ਕਰਨ ਮਗਰੋਂ ਸਥਾਨਕ ਸਮੇਂ ਸ਼ਾਮ ਤਿੰਨ ਵਜੇ (ਭਾਰਤੀ ਸਮੇਂ ਅਨੁਸਾਰ ਰਾਤ ਸਾਢੇ ਸੱਤ ਵਜੇ) ਦੇ ਕਰੀਬ ਖੇਡ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ। ਚੇਤੇ ਰਹੇ ਕਿ ਮੀਂਹ ਕਰਕੇ ਅੱਜ ਟੌਸ ਵੀ ਨਹੀਂ ਹੋ ਸਕੀ। -ਪੀਟੀਆਈ