ਨਵੀਂ ਦਿੱਲੀ: ਭਾਰਤੀ ਪੁਰਸ਼ 4×400 ਮੀਟਰ ਰਿਲੇਅ ਟੀਮ ਪਟਿਆਲਾ ਵਿੱਚ 21 ਜੂਨ ਨੂੰ ਹੋਣ ਵਾਲੇ ਟੋਕੀਓ ਓਲੰਪਿਕ ਖੇਡਾਂ ਦੇ ਚੌਥੇੇ ਇੰਡੀਅਨ ਗ੍ਰਾਂ ਪ੍ਰੀ (ਆਈਜੀਪੀ) ਵਿੱਚ ਆਪਣੀ ਜਗ੍ਹਾ ਬਣਾਉਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਅਥਲੈਟਿਕਸ ਦੇ ਕੌਮੀ ਕੋਚ ਨੇ ਦੱਸਿਆ ਕਿ 29 ਜੂਨ ਦੀ ਆਖ਼ਰੀ ਸਮਾਂ ਸੀਮਾ ਤੋਂ ਪਹਿਲਾਂ ਪੁਰਸ਼ਾਂ ਦੀ 4×400 ਰਿਲੇਅ ਟੀਮ ਨੂੰ ਬਿਹਤਰੀਨ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਭਾਰਤ ਦਾ ਸੰਸਾਰ ਪੱਧਰ ’ਤੇ 15ਵਾਂ ਰੈਂਕ ਹੈ ਤੇ ਪਹਿਲੀਆਂ 16 ਟੀਮਾਂ ਓਲੰਪਿਕ ਵਿੱਚ ਪ੍ਰਦਰਸ਼ਨ ਕਰਨ ਦੇ ਯੋਗ ਹਨ। ਰਿਲੇਅ ਟੀਮ ਵਿੱਚ ਅਮੋਜ ਜੈਕਬ, ਮੁਹੰਮਦ ਅਨਾਸ, ਰਾਜੀਵ ਅਰੋਕੀਆ ਅਤੇ ਨੋਆ ਨਿਰਮਲ ਟੌਮ ਭਾਰਤ ਦੀ ਅਗਵਾਈ ਕਰਨਗੇ। -ਆਈਈਐੱਨਐੱਸ