ਖੰਨਾ: ਇੱਥੇ ਅੱਜ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੈਂਬਰਾਂ ਦੀ ਇੱਕਤਰਤਾ ਕਰਤਾਰ ਚੰਦ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਬਿਜਲੀ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮੰਡਲ ਪ੍ਰਧਾਨ ਨੇ ਮੰਡਲ ਕਮੇਟੀ ਖੰਨਾ ਨੂੰ ਭੰਗ ਕਰਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ, ਜਿਸ ਵਿੱਚ ਕਰਤਾਰ ਚੰਦ, ਪ੍ਰਧਾਨ, ਗੁਰਪਿੰਦਰ ਸਿੰਘ, ਮੀਤ ਪ੍ਰਧਾਨ, ਕੁਲਵਿੰਦਰ ਸਿੰਘ, ਸਕੱਤਰ, ਦਰਸ਼ਨ ਸਿੰਘ, ਸਹਾਇਕ ਸਕੱਤਰ ਅਤੇ ਕੁਲਵਿੰਦਰ ਸਿੰਘ, ਵਿੱਤ ਸਕੱਤਰ ਚੁਣੇ ਗਏ। ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਬਹਾਦਰ ਸਿੰਘ, ਜਸਵੰਤ ਸਿੰਘ, ਅਰਮਜੀਤ ਸਿੰਘ, ਨਵਜੋਤ ਕੁਮਾਰ, ਅਮਨਦੀਪ ਸਿੰਘ, ਬਿਧੀ ਚੰਦ, ਤਰਸੇਮ ਲਾਲ, ਸਿਕੰਦਰ ਸਿੰਘ, ਹਰਪਾਲ ਸਿੰਘ, ਸੰਦੀਪ ਸਿੰਘ, ਸੁਖਬੀਰ ਸਿੰਘ ਨੇ ਪੰਜਾਬ ਤੇ ਕੇਂਦਰ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਬਿਜਲੀ ਐਕਟ-2003 ਰੱਦ ਕੀਤਾ ਜਾਵੇ। -ਨਿੱਜੀ ਪੱਤਰ ਪ੍ਰੇਰਕ