ਗਾਜ਼ੀਆਬਾਦ, 16 ਜੂਨ
ਉੱਤਰ ਪ੍ਰਦੇਸ਼ ਪੁਲੀਸ ਨੇ ਟਵਿੱਟਰ, ਇਕ ਨਿਊਜ਼ ਪੋਰਟਲ ਅਤੇ ਛੇ ਲੋਕਾਂ ਖ਼ਿਲਾਫ ਸੋਸ਼ਲ ਮੀਡੀਆ ‘ਤੇ ਵੀਡੀਓ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ। ਇਸ ਵੀਡੀਓ ਵਿਚ ਬਜ਼ੁਰਗ ਮੁਸਲਮਾਨ ਗਾਜ਼ੀਆਬਾਦ ਵਿਚ ਕੁਝ ਲੋਕਾਂ ਵੱਲੋਂ ਕੀਤੇ ਗਏ ਕਥਿਤ ਹਮਲੇ ਤੋਂ ਬਾਅਦ ਆਪਣਾ ਦੁੱਖ ਬਿਆਨਦਾ ਦਿਖਾਈ ਦੇ ਰਿਹਾ ਹੈ। ਸਥਾਨਕ ਪੁਲੀਸ ਮੁਲਜ਼ਾਮ ਨੇ ਗਾਜ਼ੀਆਬਾਦ ਦੇ ਲੋਨੀ ਬਾਰਡਰ ਪੁਲੀਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਦੇ ਅਧਾਰ ‘ਤੇ ਮੰਗਲਵਾਰ ਨੂੰ ਰਾਤ ਕਰੀਬ 11.30 ਵਜੇ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਵੀਡੀਓ ਫਿਰਕੂ ਅਸ਼ਾਂਤੀ ਫੈਲਾਉਣ ਲਈ ਸਾਂਝੀ ਕੀਤੀ ਗਈ।