ਪੱਤਰ ਪ੍ਰੇਰਕ
ਤਰਨ ਤਾਰਨ, 5 ਸਤੰਬਰ
ਬੀਐੱਸਐੱਫ ਨੇ ਸ਼ਨਿਚਰਵਾਰ ਦੀ ਰਾਤ ਨੂੰ ਸਰਹੱਦੀ ਖੇਤਰ ਅੰਦਰ ਭੇਦਭਰੀ ਹਾਲਤ ਵਿੱਚ ਘੁੰਮਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ| ਇਸ ਸਬੰਧੀ ਬੀਐੱਸਐੱਫ਼ ਦੇ ਸਹਾਇਕ ਕਮਾਂਡੈਂਟ ਸੰਜੈ ਕੁਮਾਰ ਬਾਨਰਵਾਲ ਨੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ| ਬੀਐੱਸਐੱਫ਼ ਦੇ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਸਲਾਊਦੀਨ ਵਾਸੀ ਸਰਾਏ (ਬਿਹਾਰ) ਦੇ ਤੌਰ ’ਤੇ ਕੀਤੀ ਗਈ ਹੈ| ਪੁਲੀਸ ਅਧਿਕਾਰੀ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਨਾਹੀ ਦੇ ਹੁਕਮਾਂ ਦੀ ਧਾਰਾ 188 ਇਕ ਕੇਸ ਦਰਜ ਕੀਤਾ ਗਿਆ ਹੈ|