ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਚ ਲਾਇਬਰੇਰੀ ਅਤੇ ਲੈਬਾਰਟਰੀ ਖੋਲ੍ਹਣ ਦੀ ਮੰਗ ਨੂੰ ਲੈ ਕੇ ਪ੍ਰਬੰਧਕੀ ਬਲਾਕ ਅੱਗੇ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਵੱਲੋਂ ਦਿਨ ਰਾਤ ਦਾ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਆਪਣੀ ਪੜ੍ਹਾਈ ਖਰਾਬ ਹੁੰਦੀ ਦੇਖ ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਵੱਲੋਂ ਲਾਇਬਰੇਰੀ ਅੰਦਰ ਬੈਠ ਕੇ ਪੜ੍ਹਨ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਪੀ.ਯੂ.ਅਥਾਰਿਟੀ ਚੰਡੀਗੜ੍ਹ ਪੁਲੀਸ ਨੂੰ ਅੰਦਰ ਬਿਠਾ ਕੇ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਵਿੱਚ ਜੁਟੀ ਹੋਈ ਹੈ। ਇਹ ਦੋਸ਼ ਅੱਜ ਧਰਨਾਕਾਰੀ ਰਿਸਰਚ ਸਕਾਲਰਾਂ ਨੇ ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਗਾਏ। ਐਸ.ਐਫ.ਐਸ. ਦੇ ਪ੍ਰਧਾਨ ਸੰਦੀਪ ਸਮੇਤ ਹੋਰਨਾਂ ਆਗੂਆਂ ਗਗਨ, ਸੋਨੀ ਆਦਿ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਪੂਰੇ ਚੰਡੀਗੜ੍ਹ ਵਿੱਚ ਸਾਰੀਆਂ ਲਾਇਬਰੇਰੀਆਂ ਖੁੱਲ੍ਹ ਗਈਆਂ ਹਨ ਪਰ ਪੰਜਾਬ ਯੂਨੀਵਰਸਿਟੀ ਵਿਦਿਆਰਥੀਆਂ ਦਾ ਨੁਕਸਾਨ ਕਰ ਰਹੀ ਹੈ। -ਪੱਤਰ ਪ੍ਰੇਰਕ