ਸ਼ੇਰਪੁਰ: ਸਾਬਕਾ ਕਾਂਗਰਸੀ ਵਿਧਾਇਕਾ ਤੇ ਹਲਕਾ ਮਹਿਲ ਕਲਾਂ ਦੀ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਨੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਪਿੰਡ ਸਲੇਮਪੁਰ ਨੂੰ ਰਜਵਾਹੇ ਵਾਲੇ ਪਾਸਿਓਂ ਅਲਾਲ-ਸ਼ੇਰਪੁਰ ਮੁੱਖ ਮਾਰਗ ਨਾਲ ਜੋੜਦੀ ਇੱਕ ਕਿਲੋਮੀਟਰ ਬਣਕੇ ਤਿਆਰ ਲਿੰਕ ਸੜਕ ਦਾ ਰਸਮੀ ਉਦਘਾਟਨ ਕੀਤਾ। ਬੀਬੀ ਘਨੌਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਲਕੇ ਵਿੱਚ ਕਰੜਾਂ ਰੁਪਏ ਨਾਲ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਤਕਰੀਬਨ 26 ਲੱਖ ਦੀ ਲਾਗਤ ਨਾਲ ਤਿਆਰ ਉਕਤ ਸੜਕ ਨਾਲ ਲੋਕਾਂ ਲੰਬੇ ਸਮੇਂ ਤੋਂ ਲਟਕਦੀ ਮੰਗ ਪੂਰੀ ਹੋਈ ਹੈ। -ਪੱਤਰ ਪ੍ਰੇਰਕ