ਨਵੀਂ ਦਿੱਲੀ, 13 ਜੂਨ
ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਅੱਜ ਦਾਅਵਾ ਕੀਤਾ ਹੈ ਕਿ ਕਰੋਨਵਾਇਰਸ ਕਾਰਨ ਖਿਡਾਰੀਆਂ ਦੀਆਂ ਤਿਆਰੀਆਂ ਵਿਚ ਵਿਘਨ ਪੈਣ, ਕਈ ਕੁਆਲੀਫਾਈ ਟੂਰਨਾਮੈਂਟ ਰੱਦ ਹੋਣ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡਣ ਦੇ ਜ਼ਿਆਦਾ ਮੌਕੇ ਨਾ ਮਿਲਣ ਦੇ ਬਾਵਜੂਦ ਟੋਕਿਓ ਓਲੰਪਿਕ ਵਿਚ ਭਾਰਤੀ ਖਿਡਾਰੀ ਦਸ ਜਾਂ ਇਸ ਤੋਂ ਵੱਧ ਤਗਮੇ ਜਿੱਤਣਗੇ। ਉਨ੍ਹਾਂ ਕਿਹਾ ਕਿ ਓਲੰਪਿਕ ਵਿੱਚ ਜਾਣ ਵਾਲੇ ਕਿਸੇ ਵੀ ਖਿਡਾਰੀ ਨੂੰ ਮਾਨਸਿਕ ਸਮੱਸਿਆਵਾਂ ਨਹੀਂ ਹਨ।