ਮੁੰਬਈ: ਮਸ਼ਹੂਰ ਟੀਵੀ ਅਦਾਕਾਰਾ ਸ਼ਾਲਿਨੀ ਕਪੂਰ ਆਉਣ ਵਾਲੇ ਸ਼ੋਅ ‘ਸਿਰਫ਼ ਤੁਮ’ ਵਿਚ ਨਜ਼ਰ ਆਵੇਗੀ। ਇਸ ਵਿਚ ਵਿਵੀਅਨ ਦਸੇਨਾ ਅਤੇ ਈਸ਼ਾ ਸਿੰਘ ਵੀ ਕੰਮ ਕਰ ਰਹੇ ਹਨ। ਸ਼ਾਲਿਨੀ ਕਪੂਰ ‘ਰਨਵੀਰ’ ਦਾ ਕਿਰਦਾਰ ਨਿਭਾਅ ਰਹੇ ਵਿਵੀਅਨ ਦੀ ਮਾਂ ਦੀ ਭੂਮਿਕਾ ਨਿਭਾਏਗੀ। ਸ਼ੋਅ ‘ਕਹਾਂ ਹਮ ਕਹਾਂ ਤੁਮ’ ਦੀ ਅਦਾਕਾਰਾ ਇੱਕ ਪਿਆਰ ਕਰਨ ਵਾਲੀ ਮਾਂ ‘ਮਮਤਾ ਓਬਰਾਏ’ ਦਾ ਕਿਰਦਾਰ ਨਿਭਾਵੇਗੀ, ਜੋ ਹਰ ਕਿਸੇ ਪ੍ਰਤੀ ਮਿੱਠੇ ਅਤੇ ਸਹਿਣਸ਼ੀਲ ਸੁਭਾਅ ਵਾਲੀ ਹੈ। ਉਹ ਬਹੁਤ ਸ਼ਾਨਦਾਰ ਸ਼ਖ਼ਸੀਅਤ ਹੈ। ਉਹ ਸ਼ਾਂਤ ਅਤੇ ਸਾਧਾਰਨ ਜਾਪਦੀ ਹੈ ਪਰ ਉਹ ਬੁੱਧੀਮਾਨ ਅਤੇ ਨੀਝਵਾਨ ਵੀ ਹੈ। ਸ਼ਾਲਿਨੀ ਨੇ ਕਿਹਾ, ‘‘ਸਿਰਫ਼ ਤੁਮ ਪਿਆਰ ਦੀ ਵਿਲੱਖਣ ਕਹਾਣੀ ਹੈ ਜਿਸ ਵਿੱਚ ਚੰਗੇ ਕਲਾਕਾਰ ਕੰਮ ਕਰ ਰਹੇ ਹਨ। ਇਸ ਵਿੱਚ ਮੇਰੀ ਭੂਮਿਕਾ ਬਹੁਤ ਪਿਆਰੀ ਹੈ ਜੋ ਸ਼ੋਅ ਵਿਚ ਕਈ ਮੋੜ ਲੈ ਕੇ ਆਵੇਗੀ।’’ ਉਸ ਨੇ ਕਿਹਾ ਕਿ ਉਹ ਦੂਜੇ ਕਲਾਕਾਰਾਂ ਨਾਲ ਸ਼ੂਟਿੰਗ ਸ਼ੁਰੂ ਕਰਨ ਅਤੇ ‘ਮਮਤਾ’ ਦੇ ਕਿਰਦਾਰ ਨੂੰ ਦਰਸ਼ਕਾਂ ਵਿੱਚ ਲਿਆਉਣ ਲਈ ਕਾਹਲੀ ਹੈ। ਸ਼ਾਲਿਨੀ ਨੇ ਫਿਲਮ ‘ਅੰਦਾਜ਼’, ‘ਧੜਕ’ ਅਤੇ ਟੀਵੀ ਸ਼ੋਅ ‘ਸਾਤ ਫੇਰੇ’, ‘ਕਬੂਲ ਹੈ’, ‘ਸੀਆਈਡੀ’ ਜ਼ਰੀਏ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। -ਆਈਏਐਨਐਸ