ਨਵੀਂ ਦਿੱਲੀ, 18 ਮਈ
ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਵਿਚ ਕਰੋਨਾ ਦੇ ਕੇਸ ਤਿੰਨ ਲੱਖ ਤੋਂ ਘੱਟ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ 2,63,533 ਕਰੋਨਾ ਪਾਜ਼ੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਪਰ ਮੌਤਾਂ ਦੀ ਗਿਣਤੀ ਵਧ ਕੇ 4329 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 26 ਦਿਨਾਂ ਤੋਂ ਇਕ ਦਿਨ ਵਿਚ ਪਾਜ਼ੇਟਿਵ ਆਏ ਕੇਸਾਂ ਦੀ ਗਿਣਤੀ ਘੱਟ ਗਈ ਹੈ। ਸਭ ਤੋਂ ਵਧ ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ। ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਅਨੁਸਾਰ 17 ਮਈ ਤਕ 31,82,92,881 ਲੋਕਾਂ ਦੀ ਕਰੋਨਾ ਜਾਂਚ ਹੋ ਚੁੱਕੀ ਹੈ। -ਪੀਟੀਆਈ