ਨਵੀਂ ਦਿੱਲੀ, 11 ਜੂਨ
ਦੱਖਣ-ਪੱਛਮੀ ਮੌਨਸੂਨ ਮਿੱਥੇ ਸਮੇਂ 27 ਜੂਨ ਤੋਂ 12 ਦਿਨ ਪਹਿਲਾਂ 15 ਜੂਨ ਨੂੰ ਹੀ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਅੱਜ ਭਾਰਤੀ ਮੌਸਮ ਵਿਭਾਗ ਨੇ ਦਿੱਤੀ। ਇਸ ਤੋਂ ਪਹਿਲਾਂ ਅੱਜ ਮੌਨਸੂਨ ਸਮੇਂ ਤੋਂ ਪਹਿਲਾਂ ਮੱਧ ਪ੍ਰਦੇਸ਼ ਪਹੁੰਚ ਗਿਆ। ਰਾਜ ਦੇ 11 ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕਰਦਿਆਂ ਸੰਤਰੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਛਿੰਦਵਾੜਾ ਦੇ ਪਰਾਸੀਆ ਖੇਤਰ ’ਚ ਸਭ ਤੋਂ ਵੱਧ 90.1 ਮਿਲੀਮੀਟਰ ਮੀਂਹ ਪਿਆ। ਜਬਲਪੁਰ ਤੇ ਹੋਸ਼ੰਗਾਬਾਦ ਡਿਵੀਜ਼ਨਾਂ ਨੂੰ ਬੁੱਕਲ ’ਚ ਲੈਣ ਮਗਰੋਂ ਇੰਦੌਰ ਤੇ ਸ਼ਾਹਦੋਲ ਡਿਵੀਜ਼ਨਾਂ ਦੇ ਵੱਡੇ ਹਿੱਸੇ ਤੇ ਭੁਪਾਲ ਤੇ ਸਾਗਰ ਡਿਵੀਜ਼ਨਾਂ ਦੇ ਹਿੱਸਿਆਂ ’ਚ ਮੌਨਸੂਨ ਪਹਿਲਾਂ ਪਹੁੰਚ ਗਿਆ। -ਪੀਟੀਆਈ