ਬੰਗਲੂਰੂ, 7 ਦਸੰਬਰ
ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਤੋਂ ਉਭਰਨ ਵਾਲਾ ਬੰਗਲੌਰ ਅਧਾਰਿਤ ਡਾਕਟਰ ਜਾਂਚ ਦੌਰਾਨ ਕਰੋਨਾਵਾਇਰਸ ਲਈ ਮੁੜ ਪਾਜ਼ੇਟਿਵ ਨਿਕਲ ਆਇਆ ਹੈ।
ਨਗਰ ਨਿਗਮ ਦੇ ਅਧਿਕਾਰੀ ਨੇ ਡਾਕਟਰ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਉਸ ਨੂੰ ਹੋਰਨਾਂ ਤੋਂ ਵੱਖ ਰੱਖਿਆ ਗਿਆ ਹੈ ਤੇ ਉਸ ਵਿੱਚ ਕੋਈ ਵੀ ਲੱਛਣ ਨਹੀਂ ਹਨ। ਦੱਸ ਦਈਏ ਇਹ ਡਾਕਟਰ ਤੇ ਗੁਜਰਾਤੀ ਮੂਲ ਦਾ ਦੱਖਣ ਅਫ਼ਰੀਕੀ ਨਾਗਰਿਕ ਦੇਸ਼ ਵਿੱਚ ਵਾਇਰਸ ਦੇ ਇਸ ਨਵੇਂ ਸਰੂਪ ਤੋਂ ਪੀੜਤ ਪਹਿਲੇ ਦੋ ਕੇਸ ਸਨ। ਦੱਖਣ ਅਫ਼ਰੀਕੀ ਨਾਗਰਿਕ, ਜੋ ਇਕਾਂਤਵਾਸ ਦੌਰਾਨ ਕਿਸੇ ਨੂੰ ਬਿਨਾਂ ਦੱਸੇ ਦੁੁਬਈ ਚਲਾ ਗਿਆ ਸੀ, ਖਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੋਇਆ ਹੈ। -ਪੀਟੀਆਈ