ਕਰਾਚੀ, 20 ਮਾਰਚ
ਪਾਕਿਸਤਾਨ ਦੇ 31 ਸਾਲਾ ਹਿੰਦੂ ਪੱਤਰਕਾਰ ਨੂੰ ਦੇਸ਼ ਦੇ ਸਿੰਧ ਪ੍ਰਾਂਤ ਵਿੱਚ ਨਾਈ ਦੀ ਦੁਕਾਨ ’ਤੇ ਵਾਲ ਕਟਵਾਉਣ ਦੌਰਾਨ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ। ਸਥਾਨਕ ਟੈਲੀਵਿਜ਼ਨ ਸਟੇਸ਼ਨ ਦੇ ਪੱਤਰਕਾਰ ਅਤੇ ਉਰਦੂ ਭਾਸ਼ਾ ਦੇ ਅਖਬਾਰ ਦੇ ਪੱਤਰਕਾਰ ਅਜੇ ਲਾਲਵਾਨੀ ਦੀ ਵੀਰਵਾਰ ਨੂੰ ਮੌਤ ਹੋ ਗਈ। ਉਸ ਦੇ ਢਿੱਡ, ਬਾਂਹ ਅਤੇ ਗੋਡੇ ‘ਤੇ ਗੋਲੀਆਂ ਲੱਗੀਆਂ। ਉਹ ਸੁਕੂਰ ਸ਼ਹਿਰ ਦੀ ਨਾਈ ਦੀ ਦੁਕਾਨ ‘ਤੇ ਬੈਠਾ ਸੀ ਜਦੋਂ ਹਮਲਾਵਰ ਦੋ ਮੋਟਰਸਾਈਕਲਾਂ ਅਤੇ ਇਕ ਕਾਰ’ ਵਿੱਚ ਆਏ ਤੇ ਹਮਲਾ ਕਰ ਦਿੱਤਾ। ਲਾਲਵਾਨੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਉਸ ਦੇ ਪਿਤਾ ਦਿਲੀਪ ਕੁਮਾਰ ਨੇ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਪੁਲੀਸ ਨੇ ਤਿੰਨ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।