ਪੱਤਰ ਪ੍ਰੇਰਕ
ਖਰੜ, 11 ਜੂਨ
ਇਥੋਂ ਦੇ ਨਗਰ ਕੌਂਸਲ ਵੱਲੋਂ ਪਿੰਡ ਨਿਆਂ ਸ਼ਹਿਰ-ਬਡਾਲਾ ਵਿਚ ਸਪਲਾਈ ਕੀਤੇ ਜਾਂਦੇ ਪੀਣ ਦੇ ਪਾਣੀ ਵਿੱਚ ਗੰਦਾ ਪਾਣੀ ਰਲਣ ਕਾਰਨ ਸੈਂਕੜੇ ਵਿਅਕਤੀ ਪੇਚਸ਼ ਤੋਂ ਪੀੜਤ ਹੋ ਗਏ ਸਨ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਅੱਜ ਵੀ ਸਿਹਤ ਵਿਭਾਗ ਵੱਲੋਂ ਸਰਵੇ ਕੀਤਾ ਗਿਆ ਜਿਸ ਵਿੱਚ 34 ਮਰੀਜ਼ ਪੇਚਸ਼ ਤੋਂ ਪੀੜਤ ਪਾਏ ਗਏ ਹਨ। ਘੜੂੰਆਂ ਦੀ ਐਸ.ਐਮ.ਓ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਅੱਜ ਵਿਭਾਗ ਵੱਲੋਂ ਨਿਆਂ ਸ਼ਹਿਰ, ਬਡਾਲਾ, ਬਡਾਲੀ ਵਿਚ ਪਾਣੀ ਦੇ 6 ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 5 ਫੇਲ੍ਹ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਬਡਾਲਾ ਵਿਚ 165 ਘਰਾਂ ਦਾ ਸਰਵੇ ਕੀਤਾ ਗਿਆ ਜਿਨ੍ਹਾਂ ਵਿੱਚ 11 ਮਰੀਜ਼ ਪਾਏ ਗਏ। ਇੰਜ ਹੀ ਨਿਆਂ ਸ਼ਹਿਰ ਵਿਚ 120 ਘਰਾਂ ਦਾ ਸਰਵੇ ਕੀਤਾ ਗਿਆ ਜਿਥੇ 23 ਮਰੀਜ਼ ਪਾਏ ਗਏ ਹਨ।