ਬਾਘਾ ਪੁਰਾਣਾ(ਪੱਤਰ ਪ੍ਰੇਰਕ): ਕਿਸਾਨੀ ਸੰਘਰਸ਼ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਣ ਵਾਲੇ ਆਗੂਆਂ ਲਖਵੀਰ ਕੋਮਲ ਜਸਵਿੰਦਰ ਕਾਕਾ, ਸੇਵਕ ਸਿੰਘ, ਜਗਮੋਹਨ ਸਿੰਘ, ਪ੍ਰਿਤਪਾਲ ਸਿੰਘ, ਛੱਤਾ ਬਰਾੜ, ਪਰਗਟ ਸਿੰਘ ਅਤੇ ਇਕਬਾਲ ਸਿੰਘ ਨੇ ਇੱਥੇ ਪ੍ਰੈਸ ਮੁਲਾਕਾਤ ਦੌਰਾਨ ਇਸ ਗੱਲ ਨੂੰ ਪੂਰਨ ਤੌਰ ’ਤੇ ਮੰਦਭਾਗੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਇਸ ਬਾਰੇ ਸਪੱਸ਼ਟਤਾ ਨਹੀਂ ਦਿਖਾਈ ਕਿ ਉਹ ਸਿਆਸੀ ਰੈਲੀਆਂ ਕਰਨਗੇ ਜਾਂ ਨਹੀਂ। ਆਗੂਆਂ ਨੇ ਸੱਭੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ਦੀਆਂ ਚਾਲਾਂ ਤੋਂ ਸੁਚੇਤ ਰਹਿ ਕੇ ਸਿਰਫ ’ਤੇ ਸਿਰਫ ਕਿਸਾਨੀ ਸੰਘਰਸ਼ ਨੂੰ ਤਕੜਾ ਉੱਪਰ ਹੀ ਧਿਆਨ ਕੇਂਦਰਿਤ ਕਰਨ।