ਅਟਲਾਂਟਾ (ਅਮਰੀਕਾ), 20 ਮਾਰਚਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੁਝ ਦਿਨ ਪਹਿਲਾਂ ਅਟਲਾਂਟਾ ਵਿੱਚ ਗੋਲੀਬਾਰੀ ਕਾਰਨ ਮਾਰੇ ਏਸ਼ੀਆਈ-ਅਮਰੀਕੀ ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕਰਨ ਲਈ ਪੁੱਜੇ। ਉਨ੍ਹਾਂ ਨਸਲਵਾਦ ਦੀ ਨਿੰਦਾ ਕੀਤੀ ਗਈ। ਦੋਵੇਂ ਨੇਤਾ ਸ਼ੁੱਕਰਵਾਰ ਨੂੰ 80 ਮਿੰਟ ਲਈ ਏਸ਼ੀਅਨ-ਅਮਰੀਕੀ ਨੇਤਾਵਾਂ ਨਾਲ ਮਿਲੇ। ਮੁਲਾਕਾਤ ਦੌਰਾਨ ਰਾਸ਼ਟਰਪਤੀ ਨੇ ਕੌਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਸ਼ਿਆਈ ਅਮਰੀਕੀ ਤੇ ਪ੍ਰਸ਼ਾਂਤ ਮਹਾਦੀਪ ਦੇ ਮੂਲ ਨਿਵਾਸੀਆਂ ਦੇ ਦੀਆਂ ਕਹਾਣੀਆਂ ਖ਼ੌਫਨਾਕ ਹਨ ਤੇ ਇਨ੍ਹਾਂ ਖ਼ਿਲਾਫ਼ ਹਿੰਸਾ ਤੇ ਤਸ਼ੱਦਦ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ।