ਮੈਲਬਰਨ: ਵਿਸ਼ਵ ਦੀ ਨੰਬਰ ਇੱਕ ਖਿਡਾਰਨ ਐਸ਼ ਬਾਰਟੀ ਚੰਗੀ ਸ਼ੁਰੂਆਤ ਦਾ ਫ਼ਾਇਦਾ ਲੈਣ ਵਿਚ ਅਸਫ਼ਲ ਰਹੀ ਅਤੇ ਕ੍ਰੋਲੀਨਾ ਮੁਚੋਵਾ ਖ਼ਿਲਾਫ਼ ਤਿੰਨ ਸੈੱਟਾਂ ਦੇ ਮੈਚ ਵਿਚ ਬੁੱਧਵਾਰ ਨੂੰ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈ। ਬਾਰਟੀ ਇੱਕ ਵਾਰ ਮਜ਼ਬੂਤ ਸਥਿਤੀ ਵਿਚ ਦਿਖਾਈ ਦਿੱਤੀ ਜਦੋਂ ਉਸ ਦੀ ਵਿਰੋਧੀ ਖਿਡਾਰਨ ਨੇ ਮੈਡੀਕਲ ਟਾਈਮ ਆਊਟ ਲੈ ਲਿਆ ਪਰ ਇਸ ਤੋਂ ਇੱਕ ਘੰਟਾ ਬਾਅਦ ਬਾਰਟੀ ਨੂੰ ਨਿਰਾਸ਼ ਹੋ ਕੇ ਕੋਰਟ ਛੱਡਣਾ ਪਿਆ। ਮੁਚੋਵਾ ਨੇ ਇਹ ਮੈਚ 1-6, 6-3, 6-2 ਨਾਲ ਜਿੱਤ ਕੇ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਦਾਖ਼ਲਾ ਪਾ ਲਿਆ। ਉਸ ਦੀ ਹੈਰਾਨੀਜਨਕ ਵਾਪਸੀ ਨੇ ਬਾਰਟੀ ਦੇ 1978 ਵਿਚ ਕ੍ਰਿਸ ਓਨਿਲ ਤੋਂ ਬਾਅਦ ਇੱਥੇ ਖਿਤਾਬ ਜਿੱਤਣ ਵਾਲੀ ਪਹਿਲੀ ਆਸਟਰੇਲੀਆਈ ਮਹਿਲਾ ਖਿਡਾਰੀ ਬਣਨ ਦੇ ਸੁਫ਼ਨੇ ਨੂੰ ਵੀ ਖ਼ਤਮ ਕਰ ਦਿੱਤਾ। -ਏਪੀ