ਪਟਿਆਲਾ: 85ਵੀਂ ਸੋਧ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਐਸਸੀਬੀਸੀ ਕਰਮਚਾਰੀ ਅਤੇ ਲੋਕ ਏਕਤਾ ਫਰੰਟ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ ਦੀ ਅਗਵਾਈ ਹੇਠ ਹਜ਼ਾਰਾਂ ਮੁਲਾਜਮਾਂ ਨੇ ਅੱਜ ਇਥੇ ਨਾਭਾ ਰੋਡ ’ਤੇ ਸਥਿਤ ਥਾਣਾ ਸਿਵਲ ਲਾਈਨ ਵਾਲੇ ਚੌਕ ’ਚ ਧਰਨਾ ਮਾਰ ਕੇ ਆਵਾਜਾਈ ਠੱਪ ਕੀਤੀ। ਇਸ ਮਗਰੋਂ ਇਹ ਕਾਫਲਾ ਮਾਰਚ ਕਰਦਾ ਹੋਇਆ ਡੀਸੀ ਦਫਤਰ ਪੁੱਜਾ ਅਤੇ ਫਿਰ ਮਿਨੀ ਸਕੱਤਰੇਤ ਵਿਖੇ ਰੋਸ ਮੁਜ਼ਾਹਰਾ ਕੀਤਾ ਤੇ ਸਰਕਾਰ ਨੂੰ ਰਗੜੇ ਲਾਏ। -ਖੇਤਰੀ ਪ੍ਰਤੀਨਿਧ