ਪੱਤਰ ਪ੍ਰੇਰਕ
ਜਗਰਾਉਂ, 17 ਅਗਸਤ
ਹਰਬੰਸ ਵਿਰਾਸਤ ਅਕੈਡਮੀ, ਸਾਹਿਤ ਸਭਾ ਜਗਰਾਉਂ, ਗਰੀਨ ਪੰਜਾਬ ਮਿਸ਼ਨ ਟੀਮ, ਵੈੱਲਨੈੱਸ ਸੈਂਟਰ ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਵੱਲੋਂ ਸਾਂਝੇ ਤੌਰ ’ਤੇ ‘ਸਾਂਝੀ ਸੱਥ’ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਪ੍ਰੋਗਰਾਮ ’ਚ ਸ਼ਹੀਦਾਂ, ਵਿਰਾਸਤ ਅਤੇ ਸਾਉਣ ਮਹੀਨੇ ਦੀ ਪੰਜਾਬੀ ਵਿਰਸੇ ’ਚ ਮਹੱਤਤਾ ਖਾਸ ਤੌਰ ਤੇ ਖਿੱਚ ਦਾ ਕੇਂਦਰ ਰਹੀ। ਸਮਾਗਮ ਦੀ ਪ੍ਰਧਾਨਗੀ ਡਾ. ਰਣਬੀਰ ਕੌਰ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਡਾ. ਦਲਜੀਤ ਕੌਰ ਵੱਲੋਂ ਗਾਏ ਸ਼ਬਦ ਨਾਲ ਹੋਈ। ਉਪਰੰਤ ਬਿਮਲਾ ਕੁਮਾਰੀ, ਮਨਜੀਤ ਗਿੱਲ, ਇੰਦਰਜੀਤ ਬਰਾੜ ਤੇ ਸਾਥਣਾਂ ਨੇ ਗੀਤ ਗਾਇਆ। ਲੰਮੀ ਹੇਕ ਵਾਲੇ ਗੀਤਾਂ ਦੀ ਸ਼ੁਰੂਆਤ ਪਰਮਜੀਤ ਕੌਰ, ਲਖਵਿੰਦਰ ਕੌਰ, ਪਰਮਿੰਦਰ ਕੌਰ, ਜਸਵੰਤ ਕੌਰ, ਇੰਦਰਜੀਤ ਕੌਰ ਅਤੇ ਨੀਟੂ ਸਿਮਨ ਨੇ ਕੀਤੀ। ਮੋਨਿਕਾ ਕਟਾਰੀਆ, ਦਿਵਿਯਮਜੋਤ, ਇੰਦਰਜੀਤ ਨੇ ਟੱਪੇ ਗਾ ਕੇ ਹਾਜ਼ਰੀ ਭਰੀ। ਮਨਪ੍ਰੀਤ, ਸੋਨੀਆ ਅਤੇ ਨੀਟੂ ਨੇ ਸੁਹਾਗ ਦੇ ਗੀਤ, ਸੁਖਦੀਪ ਕੌਰ, ਐਸ਼ਮਿਨ ਕੌਰ, ਵਿਸ਼ਵਜੀਤ ਕੌਰ ਨੇ ਲੋਕ ਗੀਤ ਗਾਏ।
ਇਸ ਮੌਕੇ ਪ੍ਰੋ. ਕਰਮ ਸਿੰਘ ਸੰਧੂ, ਪ੍ਰੋ. ਕਰਮਜੀਤ ਕੌਰ, ਅਵਤਾਰ ਜਗਰਾਉਂ, ਚਰਨਜੀਤ ਬਰਾੜ, ਸਤਪਾਲ ਦੇਹੜਕਾ, ਗੁਰਸਾਹਿਬ ਸਿੰਘ ਤੇ ਰਾਗੀ ਕੁਲਜੀਤ ਸਿੰਘ ਹਾਜ਼ਰ ਰਹੇ। ਪ੍ਰੋਗਾਰਮ ਦੀ ਸਮਾਪਤੀ ਗਿੱਧੇ ਨਾਲ ਹੋਈ।