ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਅਕਤੂਬਰ
ਸ਼ਾਹਬਾਦ ਸਹਿਕਾਰੀ ਖੰਡ ਮਿੱਲ ਨੇ 2022,23 ਦੇ ਗੰਨਾ ਪਿੜਾਈ ਸੀਜ਼ਨ ਦੇ ਦੌਰਾਨ 5 ਕਰੋੜ ਯੂਨਿਟ ਬਿਜਲੀ ਉਤਪਾਦਨ , 80 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰ ਕੇ 8.80 ਲੱਖ ਕੁਇੰਟਲ ਖੰਡ ਤਿਆਰ ਕਰਨ ਦਾ ਟੀਚਾ ਮਿਥਿਆ ਹੈ। ਜ਼ਿਕਰਯੋਗ ਹੈ ਕਿ ਮਿੱਲ ਦੀ ਉਪਲਭਦੀ ਇਹ ਹੈ ਕਿ ਮਿਲ ਨੇ ਹੁਣ ਤਕ ਦੇ ਗੰਨੇ ਦਾ ਸਾਰਾ ਭੁਗਤਾਨ ਕਰ ਦਿੱਤਾ ਹੈ। ਮਿਲ ਵਿਚ ਛੇਤੀ ਹੀ ਗੁੜ, ਸ਼ੱਕਰ ਜੈਗਰੀ ਪਲਾਂਟ ਸਥਾਪਿਤ ਕਰ ਆਰਗੈਨਿਕ ਗੁੜ ਸ਼ਕਰ ਆਦਿ ਦਾ ਉਤਪਾਦਨ ਵਿਚਾਰ ਅਧੀਨ ਹੈ। ਇਹ ਜਾਣਕਾਰੀ ਮਿੱਲ ਦੇ ਐੱਮਡੀ ਨੇ ਮੀਡੀਆ ਨੂੰ ਦਿੰਦੇ ਹੋਏ ਦੱਸਿਆ ਕਿ ਮਿਲ ਵਿਚ ਪਰਾਲੀ, ਚਾਵਲ ਦੇ ਟੁਕੜੇ , ਮਕਾ, ਆਲੂ ਤੋਂ ਵੀ ਇਥਨਾਲ ਬਨਾਉਣ ਤੇ ਖੋਜ ਜਾਰੀ ਹੈ। ਉਨ੍ਹਾਂ ਕਿਹਾ ਕਿ ਮਿਲ ਆਤਮ ਨਿਰਭਰ ਭਾਰਤ, ਕਿਸਾਨ ਦੀ ਆਮਦਨ ਦੁੱਗਣੀ ਕਰਨ ,ਨਵੀਆਂ ਖੋਜਾਂ ਦੇ ਯਤਨਾਂ ਦੀ ਪ੍ਰਯੋਗਸ਼ਾਲਾ ਬਣੀ ਹੈ ਤੇ ਮਿਲ ਇਨਾਂ ਟੀਚਿਆਂ ਨੂੰ ਸਾਕਾਰ ਕਰਨ ਨੂੰ ਸਮਰਪਿਤ ਹੈ।