ਨਵੀਂ ਦਿੱਲੀ: ਕਾਂਗਰਸ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕੇਂਦਰੀ ਬਜਟ ਨੂੰ ‘ਸਭ ਤੋਂ ਵੱਧ ਪੂੰਜੀਵਾਦੀ’ ਬਜਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵੱਡੇ ਉਦਯੋਗਪਤੀਆਂ ਨੂੰ ਮਿਲ ਰਹੇ ਲਾਹੇ ਨਾਲ ‘ਭਾਰਤ ਵਿਚ ਨਾ-ਬਰਾਬਰੀ ਤੇਜ਼ੀ ਨਾਲ ਵੱਧ ਰਹੀ ਹੈ।’ ਚਿਦੰਬਰਮ ਨੇ ਕਿਹਾ ਕਿ ਲੋਕ ਇਸ ਬਜਟ ਨੂੰ ਨਕਾਰ ਦੇਣਗੇ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਪੰਜ ਸੂਬਿਆਂ ਵਿਚ ਭਾਜਪਾ ਆਪਣੀ ਕਾਰਗੁਜ਼ਾਰੀ ਤੇ ਵਾਅਦਿਆਂ ਦੇ ਦਮ ਉਤੇ ਨਹੀਂ ਬਲਕਿ ‘ਦੇਸ਼ ਨੂੰ ਵੰਡਣ ਵਾਲੇ ਏਜੰਡੇ ਅਤੇ ਹਿੰਦੂਤਵ ਨੂੰ ਵਾਪਸ ਸੱਤਾ ਵਿਚ ਲਿਆਉਣ’ ਤੇ ਇਰਾਦੇ ਨਾਲ ਉਤਰ ਰਹੀ ਹੈ।’ ਉਨ੍ਹਾਂ ਕਿਹਾ ਕਿ ਭਾਰਤ ਵਿਚ ਨਾ-ਬਰਾਬਰੀ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ। -ਪੀਟੀਆਈ