ਪੱਤਰ ਪ੍ਰੇਰਕ
ਫਗਵਾੜਾ, 6 ਦਸੰਬਰ
ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਉਂਦੀਆ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਲੋਕਾਂ ਨੂੰ ਵੋਟਾਂ ਪਾ ਕੇ ਸਫ਼ਲ ਬਣਾਉ ਜਿਹੜੇ ਲੋਕ ਪੰਜਾਬ ਦੀ ਆਮਦਨ ਦੇ ਸਰੋਤ ਵਧਾਉਣ ਦੀ ਗੱਲ ਕਰਨ ਤੇ ਇਸ ਦਾ ਸਪੱਸ਼ਟ ਨਤੀਜਾ ਸਾਹਮਣੇ ਦਿਖਾਉਣ ਤੇ ਮੁਫ਼ਤ ਸਹੂਲਤਾਂ ਦੇਣ ਵਾਲਿਆਂ ਨੂੰ ਬਿਲਕੁਲ ਵੀ ਮੂੰਹ ਨਾ ਲਗਾਉਣ। ਅੱਜ ਇੱਥੇ ਹਰਗੋਬਿੰਦ ਨਗਰ ਵਿੱਚ ਡਾ. ਅੰਬੇਡਕਰ ਦੇ 65ਵੇਂ ਪ੍ਰੀ ਨਿਵਾਰਨ ਦਿਵਸ ਨੂੰ ‘ਸੋਚ ਬਦਲੋ ਪੰਜਾਬ ਬਦਲੋ’ ਮੌਕੇ ਕੀਤੀ ਰੈਲੀ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਜੇ ਪੰਜਾਬ ’ਚ ਸਾਡੀ ਸਰਕਾਰ ਬਣੀ ਤਾਂ ਅਸੀਂ ਰਾਜਸਥਾਨ ਵੱਲ ਪਾਣੀ ਦੀਆਂ ਰਾਸ਼ੀਆਂ ਦੇ ਜੋ ਬਕਾਏ ਖੜ੍ਹੇ ਹਨ ਉਨ੍ਹਾਂ ਨੂੰ ਵਸੂਲਣ ਲਈ ਅਹਿਮ ਕਦਮ ਚੁੱਕਾਂਗੇ। ਉਨ੍ਹਾਂ ਫਗਵਾੜਾ ਵਿਧਾਨ ਸਭਾ ਤੋਂ ਕੰਮ ਕਰ ਰਹੇ ਆਗੂ ਜਰਨੈਲ ਨੰਗਲ ਨੂੰ ਇੱਕ ਮਿਹਨਤੀ ਤੇ ਉਸਾਰੂ ਸੋਚ ਦਾ ਵਿਅਕਤੀ ਦੱਸਿਆ। ਇਸ ਮੌਕੇ ਰਣਧੀਰ ਸਿੰਘ ਸਿਾਵੀਆ, ਬਲਦੇਵ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ, ਦਲਜੀਤ ਸਿੰਘ, ਵਿਜੈ ਪੰਡੋਰੀ, ਡਾ. ਸੁਖਦੇਵ ਚੌਕੜੀਆਂ, ਜਤਿੰਦਰ ਮੋਹਨ ਹਾਜ਼ਰ ਸਨ।