ਨਵੀਂ ਦਿੱਲੀ: ਰਸਾਇਣਾਂ ਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਸਦਾਨੰਦ ਗੌੜਾ ਨੇ ਅੱਜ ਦੱਸਿਆ ਕਿ ਕੋਵਿਡ ਦੇ ਤੇਜ਼ੀ ਨਾਲ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ‘ਰੈਮਡੇਸਿਵਿਰ’ ਤੋਂ ਕਸਟਮ ਡਿਊਟੀ ਹਟਾਉਣ ਨਾਲ ਇਸ ਦਵਾਈ ਦੀ ਸਪਲਾਈ ਵਧੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਮੰਗਲਵਾਰ ‘ਰੈਮਡੇਸਿਵਰ’ ਟੀਕੇ ਦੀ ਦਰਾਮਦ ਤੋਂ ਕਸਟਮ ਡਿਊਟੀ ਹਟਾ ਲਈ ਸੀ। ਇਸ ਡਰੱਗ ਨੂੰ ਬਣਾਉਣ ਵਿਚ ਕੰਮ ਆਉਣ ਵਾਲੀ ਸਮੱਗਰੀ ਉਤੋਂ ਵੀ ਕਸਟਮ ਡਿਊਟੀ ਹਟਾਈ ਗਈ ਹੈ। ਮੁਲਕ ਵਿਚੋਂ ਰੈਮਡੇਸਿਵਿਰ ਟੀਕਿਆਂ ਦੀ ਬਰਾਮਦ ਉਤੇ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਸੀ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ 20 ਪਲਾਂਟ ਮਨਜ਼ੂਰ ਕੀਤੇ ਹਨ ਜੋ ਇਹ ਡਰੱਗ ਬਣਾਉਣਗੇ। -ਪੀਟੀਆਈ