ਜਗਜੀਤ ਸਿੰਘ
ਮੁਕੇਰੀਆਂ, 3 ਸਤੰਬਰ
ਸਾਂਝਾ ਅਧਿਆਪਕ ਮੋਰਚਾ ਨੇ ਪੰਜਾਬ ਸਰਕਾਰ ਵੱਲੋਂ ਮਾਸਟਰ ਤੋਂ ਲੈਕਚਰਾਰ ਪਦਉੱਨਤ ਹੋਏ ਅਧਿਆਪਕਾਂ ਦਾ ਵਿਭਾਗੀ ਟੈਸਟ ਲੈਣ ਦੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ। ਪ੍ਰਦਰਸ਼ਨ ਦੀ ਅਗਵਾਈ ਪ੍ਰਿੰਸੀਪਲ ਅਮਨਦੀਪ ਸ਼ਰਮਾ, ਜਸਵੰਤ ਸਿੰਘ ਤੇ ਰਜਤ ਮਹਾਜਨ ਨੇ ਕੀਤੀ। ਆਗੂਆਂ ਕਿਹਾ ਕਿ ਸੂਬੇ ਅੰਦਰ 2018 ਤੋਂ ਬਾਅਦ ਕਰੀਬ 4-5 ਹਜ਼ਾਰ ਅਧਿਆਪਕ ਮਾਸਟਰ ਕੇਡਰ ਤੋਂ ਬਤੌਰ ਲੈਕਚਰਾਰ ਪਦਉੱਨਤ ਹੋਏ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ’ਤੇ ਵਿਭਾਗੀ ਟੈਸਟ ਦੀ ਸ਼ਰਤ ਥੋਪੀ ਜਾ ਰਹੀ ਹੈ। ਇਸ ਦੇ ਖਿਲਾਫ਼ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਵਿਭਾਗੀ ਟੈਸਟ ਦਾ ਫਰਮਾਨ ਇੱਕ ਨਾਦਰਸ਼ਾਹੀ ਫਰਮਾਨ ਹੈ ਜਿਸ ਨੂੰ ਮੁਲਾਜ਼ਮ ਕਿਸੇ ਵੀ ਸੂਰਤ ਵਿੱਚ ਸਵੀਕਾਰ ਨਹੀਂ ਕਰਨਗੇ। ਅਧਿਆਪਕਾਂ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮੁਲਾਜ਼ਮ ਵਿਰੋਧੀ ਪੱਤਰ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਮਨਜੀਤ ਸਿੰਘ, ਸੂਬਾ ਸਿੰਘ, ਅਮਰ ਸਿੰਘ, ਪ੍ਰਿੰਸ ਕੁਮਾਰ, ਰਾਜੀਵ ਸ਼ਰਮਾ, ਵਰਿੰਦਰ ਵਿੱਕੀ, ਤਰਸੇਮ ਸਿੰਘ, ਸਤੀਸ਼ ਕੁਮਾਰ, ਪਰਸ ਰਾਮ, ਬ੍ਰਜੇਸ਼ ਕੁਮਾਰ, ਰਿੱਤੂ ਸ਼ਰਮਾ, ਬ੍ਰਿਜ ਬਾਲਾ, ਸੁਖਵਿੰਦਰ ਕੌਰ, ਰਛਪਾਲ ਸਿੰਘ, ਬਲਵਿੰਦਰ ਟਾਕ, ਬ੍ਰਿਜ ਮੋਹਨ, ਰਾਕੇਸ਼ ਗੁਲੇਰੀਆ, ਸੰਦੀਪ ਕੌਸ਼ਲ, ਰਿਸ਼ਵ ਦੇਵ, ਪਰਮਜੀਤ ਸਿੰਘ, ਹਰਜੀਤ ਸਿੰਘ ਅਤੇ ਪ੍ਰਮੋਦ ਸਿੰਘ ਆਦਿ ਮੁਲਾਜ਼ਮ ਸਾਥੀ ਮੌਜੂਦ ਸਨ।