ਐਸ.ਏ.ਐਸ. ਨਗਰ (ਮੁਹਾਲੀ): ਆਜ਼ਾਦ ਗਰੁੱਪ ਦੇ ਸੰਸਥਾਪਕ ਅਤੇ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਜਗਤਪੁਰਾ ਕਲੋਨੀ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਸੂਟ ਵੰਡੇ ਅਤੇ ਕਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸ੍ਰੀਮਤੀ ਅੰਜਲੀ, ਰਣਜੀਤ ਸਿੰਘ ਰਾਣਾ, ਰਾਜੇਸ਼ ਕੁਮਾਰ, ਬਲਵੀਰ ਸਿੰਘ, ਧੀਰਜ ਕੁਮਾਰ ਗੋਰੀ, ਮਨਿੰਦਰ ਸਿੰਘ, ਨਾਜਰ ਸਿੰਘ, ਗੁਰਮੀਤ ਸਿੰਘ, ਆਜ਼ਾਦ ਕੌਂਸਲਰ ਗੁਰਮੀਤ ਕੌਰ ਤੇ ਰਮਨਪ੍ਰੀਤ ਕੌਰ ਕੁੰਭੜਾ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਬਲਰਾਜ ਸਿੰਘ ਗਿੱਲ, ਹਰਬਿੰਦਰ ਸਿੰਘ, ਹਰਮੇਸ਼ ਸਿੰਘ ਕੁੰਭੜਾ, ਅਕਬਿੰਦਰ ਸਿੰਘ ਗੋਸਲ, ਕੁਲਦੀਪ ਸਿੰਘ, ਸੁਮਿਤ ਸੋਢੀ, ਸੋਨੂ ਸੋਢੀ, ਅਰੁਣ ਗੋਇਲ, ਰਜਨੀ ਗੋਇਲ, ਤਰਨਜੀਤ ਸਿੰਘ, ਐਚਐਸ ਬਰਾੜ ਅਤੇ ਜੀਐੱਸ ਗਰੇਵਾਲ ਹਾਜ਼ਰ ਸਨ। -ਪੱਤਰ ਪ੍ਰੇਰਕ