ਪੱਤਰ ਪ੍ਰੇਰਕ
ਤਰਨ ਤਾਰਨ, 28 ਫਰਵਰੀ
ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ 29ਵੇਂ ਸ਼ਹੀਦੀ ਸਮਾਗਮ ਮੌਕੇ ਅੱਜ ਪਿੰਡ ਮਾਨੋਚਾਹਲ ਕਲਾਂ ਦੇ ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਵਿੱਚ ਗੁਰੂ ਗਰੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ| ਇਨ੍ਹਾਂ ਸਮਾਗਮਾਂ ਵਿੱਚ ਢਾਡੀ ਜਥਿਆਂ ਨੇ ਸੰਗਤਾਂ ਨਾਲ ਵੀਰਰਸੀ ਵਾਰਾਂ ਰਾਹੀਂ ਵਿਚਾਰਾਂ ਸਾਂਝੀਆਂ ਕੀਤੀਆਂ| ਸਮਾਗਮ ਵਿੱਚ ਬਾਪੂ ਆਤਮਾ ਸਿੰਘ, ਮਾਤਾ ਗੁਰਮੇਜ ਕੌਰ, ਭਰਾਤਾ ਨਿਰਵੈਰ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਵੀ ਯਾਦ ਕੀਤਾ ਗਿਆ| ਧਾਰਮਿਕ ਸਮਾਗਮਾਂ ਉਪਰੰਤ ਸ਼ਾਮ ਵੇਲੇ ਨਗਰ ਨਿਵਾਸਿਆਂ ਦੇ ਉਪਰਾਲੇ ਨਾਲ ਵੱਖ ਵੱਖ ਟੀਮਾਂ ਵਿੱਚਾਲੇ ਕਰਵਾਏ ਗਏ ਕਬੱਡੀ ਮੁਕਾਬਲਿਆਂ ਵਿੱਚ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਕਲੱਬ ਮਾਨੋਚਾਹਲ ਕਲਾਂ ਦੀ ਟੀਮ ਪਹਿਲੇ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕੱਬਡੀ ਕਲੱਬ ਅਮੀਸ਼ਾਹ ਦੀ ਟੀਮ ਦੂਸਰੇ ਥਾਂ ’ਤੇ ਰਹੀ| ਕਬੱਡੀ ਦੇ ਇਸ ਮੁਕਾਬਲੇ ਵਿੱਚ ਭਾਈ ਭਾਵਾਂ ਸਿੰਘ ਕਬੱਡੀ ਕਲੱਬ ਧਰਮ ਚੰਦ ਕਲਾਂ ਅਤੇ ਮੀਰੀ ਪੀਰੀ ਕਬੱਡੀ ਕਲੱਬ ਸੁਰਸਿੰਘ ਦੀਆਂ ਟੀਮਾਂ ਵਿਚਾਲੇ ਵੀ ਮੈਚ ਕਰਵਾਇਆ ਗਿਆ| ਸਮਾਗਮਾਂ ਵਿੱਚ ਇਲਾਕੇ ਭਰ ਦੀਆਂ ਵੱਖ ਵੱਖ ਸਿੱਖ ਸੰਪਰਦਾਵਾਂ ਦੇ ਮੁੱਖੀਆਂ ਹਾਜ਼ਰੀਆਂ ਭਰੀਆਂ ਅਤੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ|