ਖੇਤਰੀ ਪ੍ਰਤੀਨਿਧ
ਬਰਨਾਲਾ, 7 ਅਕਤੂਬਰ
ਜ਼ਿਲ੍ਹਾ ਵਾਸੀਆਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਸੈਲਫ ਹੈਲਪ ਗਰੁੱਪਾਂ ਰਾਹੀਂ 40 ਹਜ਼ਾਰ ਮਾਸਕ ਬਣਵਾਏ ਜਾ ਰਹੇ ਹਨ। ਇਨ੍ਹਾਂ ਵਿਚੋਂ 20 ਹਜ਼ਾਰ ਮਾਸਕ ਲੋੜਵੰਦਾਂ ਨੂੰ ਮੁਫਤ ਵੰਡੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 40 ਹਜ਼ਾਰ ਮਾਸਕ ਬਣਾਉਣ ਦਾ ਟੀਚਾ ਰੱਖਿਆ ਗਿਆ। 15 ਸੈਲਫ ਹੈਲਪ ਗਰੁੱਪਾਂ ਵੱਲੋਂ ਹੁਣ ਦੂਜੇ ਪੜਾਅ ਦੇ 20 ਹਜ਼ਾਰ ਮਾਸਕ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ। ਏ.ਡੀ.ਸੀ. (ਡੀ) ਅਰੁਣ ਜਿੰਦਲ ਤੇ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਠੀਕਰੀਵਾਲਾ ਦਾ ਔਲਖ, ਮਾਤਾ ਗੰਗਾ ਜੀ, ਗੁਰੂ ਰਵਿਦਾਸ ਜੀ, ਬੀਬੀ ਭਾਨੀ ਜੀ, ਜੋਧਪੁਰ ਦੇ ਬਾਬਾ ਹਿੰਮਤ ਗਰੁੱਪ, ਬਾਬਾ ਵਿਸ਼ਵਕਰਮਾ ਜੀ, ਬਡਬਰ ਦਾ ਬਾਬਾ ਵਾਲਮੀਕਿ, ਬਾਬਾ ਅਤਰ ਸਿੰਘ, ਮਾਤਾ ਸਾਹਿਬ ਕੌਰ, ਮਾਤਾ ਗੁਜਰੀ ਜੀ, ਗੁਰੂ ਅਮਰਦਾਸ ਜੀ, ਮੌੜ ਨਾਭਾ ਦਾ ਭਗਤ ਰਵੀਦਾਸ ਜੀ, ਮਾਤਾ ਗੁਜਰੀ ਜੀ ਤੇ ਭੋਤਨਾ ਦਾ ਬੀਬੀ ਨਾਨਕੀ ਤੇ ਹੈਪੀ ਚੌਹਾਨ ਸੈਲਫ ਹੈਲਪ ਗਰੁੱਪ ਵੱਲੋਂ ਮਾਸਕ ਬਣਾਏ ਜਾ ਰਹੇ ਹਨ।