ਮੁੰਬਈ, 17 ਫਰਵਰੀ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਭਾਜਪਾ ’ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਵਰਕਰ ਲੋਕਾਂ ਨੂੰ ਉਨ੍ਹਾਂ ‘ਧੋਖੇਬਾਜ਼ ਤੱਤਾਂ’ ਬਾਰੇ ਜਾਗਰੂਕ ਕਰਨ ਜੋ ਭਗਵਾਨ ਰਾਮ ਦੇ ਨਾਂ ਉਤੇ ਪੈਸੇ ਇਕੱਠੇ ਕਰ ਰਹੇ ਹਨ। ਸ਼ਿਵ ਸੈਨਾ ਮੁਖੀ ਠਾਕਰੇ ਅੱਜ ਪਾਰਟੀ ਵਿਧਾਇਕਾਂ ਤੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਸ਼ਿਵ ਸੈਨਾ ਨੇ 22-27 ਫਰਵਰੀ ਤੱਕ ਸੂਬੇ ਵਿਚ ‘ਸ਼ਿਵ ਸੰਪਰਕ’ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਲੋਕਾਂ ਨਾਲ ਰਾਬਤਾ ਕਰ ਕੇ ਪਾਰਟੀ ਆਪਣਾ ਆਧਾਰ ਵਧਾਏਗੀ। ਦੱਸਣਯੋਗ ਹੈ ਕਿ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਊਧਵ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਸੈਨਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਲੋਕ ਸਰਕਾਰ ਤੋਂ ਕੀ ਉਮੀਦ ਰੱਖਦੇ ਹਨ, ਇਸ ਬਾਰੇ ਵੀ ਜਾਣਨਾ ਚਾਹੀਦਾ ਹੈ। -ਪੀਟੀਆਈ