ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਕਤੂਬਰ
ਇਥੇ ਕੇਂਦਰੀ ਜੇਲ੍ਹ ਵਿੱਚ ਬੰਦ ਦੋ ਕੈਦੀ ਝਗੜੇ ਦੌਰਾਨ ਆਪਸ ਵਿੱਚ ਭਿੜ ਗਏ ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਇਕ ਕੈਦੀ ਕੋਲੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਆਪਸ ਵਿੱਚ ਭਿੜਨ ਵਾਲੇ ਦੋਵਾਂ ਕੈਦੀਆਂ ਖ਼ਿਲਾਫ਼ ਥਾਣਾ ਇਸਲਾਮਾਬਾਦ ’ਚ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਜੀਵਨ ਸਿੰਘ ਉਰਫ ਜੀਣਾ ਤੇ ਸੰਜੇ ਕੁਮਾਰ ਵਜੋਂ ਹੋਈ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰਾਜ ਮੁਹੰਮਦ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਆਪਸ ਵਿੱਚ ਭਿੜਨ ਵਾਲੇ ਇਨ੍ਹਾਂ ਕੈਦੀਆਂ ਕੋਲੋਂ ਤਾਰ ਦੇ ਬਣਾਏ ਸੂਏ ਬਰਾਮਦ ਹੋਏ ਹਨ। ਇਨ੍ਹਾਂ ਖ਼ਿਲਾਫ਼ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਦੀ ਜਾਂਚ ਦੌਰਾਨ ਇੱਕ ਕੈਦੀ ਹਰਦੇਵ ਸਿੰਘ ਕੋਲੋਂ ਮੋਬਾਈਲ ਫੋਨ ਬਰਾਮਦ ਤੇ ਸਿਮ ਵੀ ਬਰਾਮਦ ਕੀਤਾ ਗਿਆ ਹੈ।